ਸ਼ੇਅਰ ਬਾਜ਼ਾਰ ਧੜੰਮ ਡਿੱਗਾ : ਸੈਂਸੈਕਸ 700 ਅੰਕ ਟੁੱਟਿਆ ਤੇ ਨਿਫਟੀ ਵੀ ਫਿਸਲ ਕੇ  23,300 ਦੇ ਪੱਧਰ 'ਤੇ

Thursday, Nov 21, 2024 - 10:04 AM (IST)

ਸ਼ੇਅਰ ਬਾਜ਼ਾਰ ਧੜੰਮ ਡਿੱਗਾ : ਸੈਂਸੈਕਸ 700 ਅੰਕ ਟੁੱਟਿਆ ਤੇ ਨਿਫਟੀ ਵੀ ਫਿਸਲ ਕੇ  23,300 ਦੇ ਪੱਧਰ 'ਤੇ

ਮੁੰਬਈ - ਅੱਜ ਯਾਨੀ 21 ਨਵੰਬਰ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 700 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 76,800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ 'ਚੋਂ 25 'ਚ ਗਿਰਾਵਟ ਅਤੇ 5 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਨੈਸ਼ਨਲ ਸਟਾਕ ਐਕਸਚੇਂਜ(NSE)

ਦੂਜੇ ਪਾਸੇ ਨਿਫਟੀ 'ਚ ਕਰੀਬ 200 ਅੰਕਾਂ ਦੀ ਗਿਰਾਵਟ ਦੇ ਨਾਲ ਇਹ 23,300 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 12 ਸਟਾਕ ਵਾਧੇ ਨਾਲ , 37 ਸਟਾਕ ਗਿਰਵਾਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 19 ਨਵੰਬਰ ਨੂੰ 3,411 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,783 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਅੱਜ ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਡਾਨੀ ਪੋਰਟਸ ਦੇ ਸ਼ੇਅਰ 10% ਦੇ ਹੇਠਲੇ ਸਰਕਟ ਵਿੱਚ ਹਨ। ਜਦੋਂ ਕਿ ਅੱਜ ਆਈਟੀ ਸ਼ੇਅਰਾਂ 'ਚ ਤੇਜ਼ੀ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ 

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.83 ਫੀਸਦੀ ਅਤੇ ਕੋਰੀਆ ਦਾ ਕੋਸਪੀ 0.19 ਫੀਸਦੀ ਚੜ੍ਹਿਆ ਹੈ। ਇਸ ਦੇ ਨਾਲ ਹੀ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ 0.14 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
20 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.32% ਵਧ ਕੇ 43,408 'ਤੇ ਅਤੇ SP 500 0.002% ਵਧ ਕੇ 5,917 'ਤੇ ਪਹੁੰਚ ਗਿਆ। ਨੈਸਡੈਕ 0.11% ਡਿੱਗ ਕੇ 18,966 'ਤੇ ਬੰਦ ਹੋਇਆ।

ਗੌਤਮ ਅਡਾਨੀ 'ਤੇ ਨਿਊਯਾਰਕ 'ਚ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼

ਨਿਊਯਾਰਕ ਦੀ ਸੰਘੀ ਅਦਾਲਤ 'ਚ ਹੋਈ ਸੁਣਵਾਈ 'ਚ ਗੌਤਮ ਅਡਾਨੀ ਸਮੇਤ 8 ਲੋਕਾਂ 'ਤੇ ਅਰਬਾਂ ਡਾਲਰ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਸੰਯੁਕਤ ਰਾਜ ਦੇ ਅਟਾਰਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸਬੰਧਤ ਠੇਕੇ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਕਰੀਬ 2110 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ। ਇਸ ਖਬਰ ਤੋਂ ਬਾਅਦ ਅਡਾਨੀ ਗਰੁੱਪ ਦੇ ਸਾਰੇ 10 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ ਸ਼ੇਅਰ ਬਾਜ਼ਾਰ 20 ਨਵੰਬਰ ਭਾਵ ਬੀਤੇ ਕੱਲ੍ਹ ਬੰਦ ਰਿਹਾ ਸੀ, ਜਿਸ ਕਾਰਨ ਕੱਲ੍ਹ ਇਸ ਮੁੱਦੇ 'ਤੇ ਬੋਲੀ ਨਹੀਂ ਹੋ ਸਕੀ। ਨਿਵੇਸ਼ਕ ਇਸ ਪਬਲਿਕ ਇਸ਼ੂ ਲਈ 22 ਨਵੰਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 27 ਨਵੰਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।


author

Harinder Kaur

Content Editor

Related News