Share Market Crash: ਲਗਾਤਾਰ 5ਵੇਂ ਦਿਨ ਡਿੱਗਿਆ ਬਾਜ਼ਾਰ , ਨਿਵੇਸ਼ਕਾਂ ਨੂੰ 17 ਲੱਖ ਕਰੋੜ ਰੁਪਏ ਦਾ ਨੁਕਸਾਨ
Friday, Oct 04, 2024 - 06:02 PM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਅਤੇ ਲਗਾਤਾਰ ਪੰਜਵੇਂ ਦਿਨ ਡਿੱਗਿਆ ਹੈ। ਸ਼ੁੱਕਰਵਾਰ (4 ਅਕਤੂਬਰ) ਨੂੰ ਦਿਨ ਭਰ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਉਤਰਾਅ-ਚੜ੍ਹਾਅ ਰਿਹਾ। ਸਵੇਰੇ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਪਰ ਦਿਨ ਦੇ ਦੌਰਾਨ ਸੈਂਸੈਕਸ 870 ਅੰਕ ਅਤੇ ਨਿਫਟੀ 235 ਅੰਕ ਵਧਿਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 808 ਅੰਕਾਂ ਦੀ ਗਿਰਾਵਟ ਨਾਲ 81,688 'ਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 200 ਅੰਕਾਂ ਦੀ ਗਿਰਾਵਟ ਨਾਲ 25049 ਅੰਕਾਂ 'ਤੇ ਬੰਦ ਹੋਇਆ। ਇਸ ਹਫ਼ਤੇ ਬਾਜ਼ਾਰ ਵਿਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਲਗਭਗ 17 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼
ਨਿਵੇਸ਼ਕਾਂ ਨੂੰ 4.18 ਲੱਖ ਕਰੋੜ ਰੁਪਏ ਦਾ ਨੁਕਸਾਨ
ਅੱਜ ਵੀ ਬਾਜ਼ਾਰ ਵਿੱਚ ਵਿਕਰੀ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਬੀਐਸਈ 'ਤੇ ਸੂਚੀਬੱਧ ਸ਼ੇਅਰਾਂ ਦਾ ਮਾਰਕੀਟ ਕੈਪ ਡਿੱਗ ਕੇ 460.89 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਹੈ, ਜੋ ਪਿਛਲੇ ਸੈਸ਼ਨ 'ਚ 465.07 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਸੀ, ਯਾਨੀ ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 4.18 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਪੂਰੇ ਹਫਤੇ ਬੀਐਸਈ ਕੰਪਨੀਆਂ ਦਾ ਮਾਰਕੀਟ ਕੈਪ ਲਗਭਗ 17.03 ਲੱਖ ਕਰੋੜ ਰੁਪਏ ਘਟਿਆ ਹੈ।
ਇਹ ਵੀ ਪੜ੍ਹੋ : ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ
ਇਨ੍ਹਾਂ 10 ਸ਼ੇਅਰਾਂ ਦਾ ਬੁਰਾ ਹਾਲ
M&M 3.58% 3017.05 ਰੁਪਏ
Bajaj Fin 3.01% 7209.65 ਰੁਪਏ
Nestle India 2.85% 2599.30 ਰੁਪਏ
Asian Paints 2.49% 3071.85 ਰੁਪਏ
Reliance 1.47% 2773.80 ਰੁਪਏ
HUL 1.60% 2848.85 ਰੁਪਏ
HDFC Bank 1.51% 1656.80 ਰੁਪਏ
BAJAJFINSV 1.47 % 1885 ਰੁਪਏ
ICICI Bank 1.38% 1239.05 ਰੁਪਏ
NTPC 1.21% 430.15 ਰੁਪਏ
ਇਹ ਵੀ ਪੜ੍ਹੋ : ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ
ਮਿਡਕੈਪ ਅਤੇ ਸਮਾਲਕੈਪ 'ਚ ਇਹ ਸ਼ੇਅਰ ਟੁੱਟੇ
ਮਿਡਕੈਪ ਸ਼੍ਰੇਣੀ 'ਚ ਸਭ ਤੋਂ ਵੱਡੀ ਗਿਰਾਵਟ M&M ਫਾਈਨਾਂਸ ਸ਼ੇਅਰ 'ਚ ਆਈ ਅਤੇ ਇਹ 6.36 ਫੀਸਦੀ ਡਿੱਗ ਕੇ 301.65 ਰੁਪਏ 'ਤੇ ਆ ਗਿਆ, ਇਸ ਤੋਂ ਇਲਾਵਾ ਗੋਦਰੇਜ ਪ੍ਰਾਪਰਟੀਜ਼ ਸ਼ੇਅਰ 5.56 ਫੀਸਦੀ ਡਿੱਗ ਕੇ 2897.70 ਰੁਪਏ 'ਤੇ ਆ ਗਿਆ, ਜਦਕਿ ਗੋਡਿਜਿਟ ਸ਼ੇਅਰ 4.00 ਫੀਸਦੀ ਫਿਸਲ ਕੇ 382.80 ਰੁਪਏ 'ਤੇ ਬੰਦ ਹੋਇਆ। ਸਮਾਲਕੈਪਾਂ 'ਚ ਵਕਰਾਂਗੀ ਸ਼ੇਅਰ 9.98 ਫੀਸਦੀ ਡਿੱਗ ਕੇ 30.76 ਰੁਪਏ 'ਤੇ ਅਤੇ ਰਿਲਾਇੰਸ ਇੰਫਰਾ ਸ਼ੇਅਰ 7.77 ਫੀਸਦੀ ਡਿੱਗ ਕੇ 301.55 ਰੁਪਏ 'ਤੇ ਆ ਗਿਆ।
ਇਹ ਵੀ ਪੜ੍ਹੋ : iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8