ਸ਼ਾਪੂਰਜੀ ਪਾਲੋਨਜੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਤੇ ਇਸ ਕਾਰਨ ਲੱਗਾ ਅਪਰ ਸਰਕਿਟ
Thursday, Sep 24, 2020 - 05:02 PM (IST)
ਨਵੀਂ ਦਿੱਲੀ (ਇੰਟ.) – ਸ਼ਾਪੂਰਜੀ ਪਾਲੋਨਜੀ ਗਰੁੱਪ ਨੇ ਟਾਟਾ ਸਮੂਹ ਨਾਲ ਆਪਣੀ ਸੱਤ ਦਹਾਕੇ ਪੁਰਾਣੀ ਸਾਂਝੇਦਾਰੀ ਨੂੰ ਖਤਮ ਕਰਨ ਦਾ ਐਲਾਨ ਕੀਤਾ। ਇਸ ਦੇ ਕਾਰਣ ਸ਼ਾਪੂਰਜੀ ਪਾਲੋਨਜੀ ਸਮੂਹ ਦੀ ਕੰਪਨੀਆਂ ਸਟਰਲਿੰਗ ਐਂਡ ਵਿਲਸਨ ਸੋਲਰ ਲਿਮਟਿਡ ਅਤੇ ਫੋਰਬਸ ਐਂਡ ਕੰਪਨੀ ਲਿਮਟਿਡ ਦੇ ਸ਼ੇਅਰਾਂ ’ਚ ਅੱਜ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਸਟਰਲਿੰਗ ਐਂਡ ਵਿਲਸਨ ਸੋਲਰ ਲਿਮਟਿਡ ’ਚ 20 ਫੀਸਦੀ ਦਾ ਅਪਰ ਸਰਕਿਟ ਦੇਖਣ ਨੂੰ ਮਿਲਿਆ। ਅਗਸਤ 2019 ਤੋਂ ਬਾਅਦ ਇਕ ਦਿਨ ’ਚ ਇਹ ਸਭ ਤੋਂ ਵੱਡੀ ਤੇਜ਼ੀ ਹੈ। ਉਥੇ ਹੀ ਫੋਰਬਸ ਐਂਡ ਕੰਪਨੀ ਲਿਮਟਿਡ ਦੇ ਸ਼ੇਅਰਾਂ ’ਚ 5 ਫੀਸਦੀ ਦਾ ਅਪਰ ਸਰਕਿਟ ਲੱਗਾ।
ਸ਼ਾਪੂਰਜੀ ਪਾਲੋਨਜੀ ਸਮੂਹ ਦਾ ਸਾਂਝੇਦਾਰੀ ਖਤਮ ਕਰਨ ਦਾ ਫੈਸਲਾ ਮੰਗਲਵਾਰ ਨੂੰ ਟਾਟਾ ਸਮੂਹ ਵਲੋਂ ਸੁਪਰੀਮ ਕੋਰਟ ਨੂੰ ਦਿੱਤੇ ਬਿਆਨ ਤੋਂ ਬਾਅਦ ਆਇਆ। ਸੁਪਰੀਮ ਕੋਰਟ ’ਚ ਟਾਟਾ ਸਮੂਹ ਨੇ ਕਿਹਾ ਕਿ ਉਹ ਟਾਟਾ ਸੰਨਸ ’ਚ ਮਿਸਤਰੀ ਪਰਿਵਾਰ ਦੀ ਹਿੱਸੇਦਾਰੀ ਨੂੰ ਮੌਜੂਦਾ ਬਾਜ਼ਾਰ ਮੁੱਲ ’ਤੇ ਖਰੀਦਣ ਲਈ ਤਿਆਰ ਹੈ। 30 ਜੂਨ ਤੱਕ ਸ਼ਾਪੂਰਜੀ ਪਾਲੋਨਜੀ ਸਮੂਹ ਦੀ ਸਟਰਲਿੰਗ ਅਤੇ ਵਿਲਸਨ ’ਚ 50.6 ਫੀਸਦੀ ਹਿੱਸੇਦਾਰੀ ਅਤੇ ਫੋਰਬਰਸ ੍ਯਚ72.6 ਫੀਸਦੀ ਦੀ ਹਿੱਸੇਦਾਰੀ ਹੈ।
ਕੈਸ਼-ਸਟ੍ਰੈਪਡ ਸ਼ਾਪੂਰਜੀ ਪਾਲੋਨਜੀ ਸਮੂਹ ਟਾਟਾ ਸੰਨਸ ’ਚ ਆਪਣੀ ਹਿੱਸੇਦਾਰੀ ਗਹਿਣੇ ਰੱਖ ਕੇ ਫੰਡ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹਾ ਅਨੁਮਾਨ ਹੈ ਕਿ ਇਸ ਦੀ ਵੈਲਯੂ ਕਰੀਬ 1.5 ਟ੍ਰਿਲੀਅਨ ਰੁਪਏ ਹੈ, ਜਿਸ ਦਾ ਇਸਤੇਮਾਲ ਕਰਜ਼ੇ ਦੇ ਭੁਗਤਾਨ ਲਈ ਕਰਨਾ ਚਾਹੁੰਦਾ ਹੈ। ਸ਼ਾਪੂਰਜੀ ਸਮੂਹ ਦੇ ਇਸ ਕਦਮ ਨੂੰ ਟਾਟਾ ਗਰੁੱਪ ਬਲਾਕ ਕਰ ਰਿਹਾ ਹੈ। ਰਿਪੋਰਟ ਮੁਤਾਬਕ ਟਾਟਾ ਗਰੁੱਪ ਨੂੰ ਇਸ ਗੱਲ ਦਾ ਡਰ ਹੈ ਕਿ ਗਲਤ ਹੱਥਾਂ (ਕੰਪਨੀ ਲਈ ਦੁਸ਼ਮਣ ਨਿਵੇਸ਼ਕ) ਨਾ ਚਲੀ ਜਾਵੇ ਅਤੇ ਉਹ ਕੰਪਨੀ ’ਚ ਕੰਟਰੋਲ ਲਈ ਧਮਕੀ ਦੇਵੇ।
ਇਹ ਵੀ ਦੇਖੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਸਿਰਫ਼ ਇਕ ਚੈੱਕਇਨ ਬੈਗੇਜ ਦੀ ਸੀਮਾ ਹੋਈ ਖਤਮ
ਸ਼ਾਪੂਰਜੀ ਪਾਲੋਨਜੀ ਸਮੂਹ ਪਾਲੋਨਜੀ ਮਿਸਤਰੀ ਦਾ ਹੈ। ਅੱਜ ਬੁੱਧਵਾਰ ਸਵੇਰੇ 11.39 ਵਜੇ ਐੱਨ. ਐੱਸ. ਈ. ’ਤੇ ਸਟਰਲਿੰਗ ਐਂਡ ਵਿਲਸਨ ਸੋਲਰ ਲਿਮਟਿਡ ਦੇ ਸ਼ੇਅਰ ਦੀ ਕੀਮਤ 38.55 ਰੁਪਏ ਯਾਨੀ 19.62 ਫੀਸਦੀ ਦੀ ਤੇਜ਼ੀ ਨਾਲ 235 ਰੁਪਏ ’ਤੇ ਚੱਲ ਰਹੀ ਸੀ। ਇਸ ਤਰ੍ਹਾਂ 11.41 ਵਜੇ ਬੀ. ਐੱਸ. ਈ. ’ਤੇ ਫੋਰਬਸ ਐਂਡ ਕੰਪਨੀ ਲਿਮਟਿਡ ਦੇ ਸ਼ੇਅਰ ਦੀ ਕੀਮਤ 70.65 ਰੁਪਏ ਯਾਨੀ 5 ਫੀਸਦੀ ਦੀ ਜਬਰਦਸਤ ਬੜ੍ਹਤ ਨਾਲ 1,484.15 ਰੁਪਏ ਦੇ ਪੱਧਰ ’ਤੇ ਚੱਲ ਰਹੀ ਸੀ।
ਇਹ ਵੀ ਦੇਖੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ