ਆਟੋ ਐਕਸਪੋ ’ਤੇ ਕੋਰੋਨਾ ਵਾਇਰਸ ਦਾ ਸਾਇਆ, ਕਈ ਚਾਈਨੀਜ਼ ਆਟੋ ਕੰਪਨੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ

01/30/2020 12:51:26 PM

ਬੀ. ਐੱਮ. ਡਬਲਯੂ., ਆਡੀ, ਫੋਰਡ, ਹੋਂਡਾ ਅਤੇ ਟੋਇਟਾ ਨਹੀਂ ਲੈਣਗੀਆਂ ਹਿੱਸਾ
ਨਵੀਂ ਦਿੱਲੀ– ਗਰੇਟਰ ਨੋਇਡਾ ’ਚ 5 ਤੋਂ 12 ਫਰਵਰੀ ਤੱਕ ਹੋਣ ਵਾਲੇ ਆਟੋ ਐਕਸਪੋ ’ਤੇ ਕੋਰੋਨਾ ਵਾਇਰਸ ਦਾ ਸਾਇਆ ਮੰਡਰਾ ਰਿਹਾ ਹੈ ਕਿਉਂਕਿ ਚੀਨ ਦੀਆਂ ਕੰਪਨੀਆਂ ਦੀ ਭਾਰਤ ’ਚ ਹਾਜ਼ਰੀ ਲਗਾਤਾਰ ਵਧ ਰਹੀ ਹੈ। ਅਗਲੀ ਆਟੋ ਐਕਸਪੋ ਲਈ ਭਾਰਤ ਆਉਣ ਵਾਲੇ ਚੀਨ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਦੇ ਬਾਰੇ ਚਿੰਤਾ ਵਧਣ ਲੱਗੀ ਹੈ। ਚੀਨ ਦੀਆਂ ਕੰਪਨੀਆਂ ਦੀਆਂ ਭਾਰਤੀ ਇਕਾਈਆਂ ਆਪਣੇ ਅਧਿਕਾਰੀਆਂ ਨੂੰ ਟਰੈਵਲ ਐਡਵਾਈਜ਼ਰੀ ਜਾਰੀ ਕਰ ਰਹੀਆਂ ਹਨ ਜਾਂ ਅਜਿਹੀ ਸਲਾਹ ਜਾਰੀ ਕਰਨ ’ਤੇ ਵਿਚਾਰ ਕਰ ਰਹੀਆਂ ਹਨ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨਾਲ ਮਿਲਣਗੇ ਅਤੇ ਉਨ੍ਹਾਂ ਨੂੰ ਪੁੱਛਣਗੇ ਕਿ ਆਟੋ ਐਕਸਪੋ ਲਈ ਕਿਹੜੇ ਉਪਰਾਲਿਆਂ ਦੀ ਲੋੜ ਹੈ। ਇਸ ਐਕਸਪੋ ’ਚ ਕਈ ਚਾਈਨੀਜ਼ ਆਟੋ ਕੰਪਨੀਆਂ ਦੇ ਭਾਗ ਲੈਣ ਦੀ ਸੰਭਾਵਨਾ ਹੈ। ਚੀਨ ਦੀਆਂ ਕੰਪਨੀਆਂ ਇਸ ਸਾਲ ਦੇ ਆਟੋ ਐਕਸਪੋ ਲਈ ਕਾਫੀ ਅਹਿਮ ਹੋ ਗਈਆਂ ਹਨ ਕਿਉਂਕਿ ਬੀ. ਐੱਮ. ਡਬਲਯੂ., ਆਡੀ, ਫੋਰਡ, ਹੋਂਡਾ ਅਤੇ ਟੋਇਟਾ ਸਮੇਤ ਕਈ ਵੈਸਟਰਨ ਅਤੇ ਜਾਪਾਨੀ ਕੰਪਨੀਆਂ ਇਸ ਵਾਰ ਇਸ ’ਚ ਭਾਗ ਨਹੀਂ ਲੈ ਰਹੀਆਂ ਹਨ। ਇਸ ਐਕਸਪੋ ’ਚ ਗਲੋਬਲ ਕੰਪਨੀਆਂ ਦੀ ਹਾਜ਼ਰੀ ਬੀ. ਵਾਈ. ਡੀ., ਐੱਸ. ਆਈ. ਏ. ਸੀ. ਅਤੇ ਗਰੇਟ ਵਾਲ ਸਰੀਖੀ ਚੀਨੀ ਕੰਪਨੀਆਂ ਵਲੋਂ ਸੁਨਿਸ਼ਚਿਤ ਹੋਵੇਗੀ। ਆਯੋਜਕਾਂ ਨੇ ਦੱਸਿਆ ਕਿ ਐਕਸਪੋ ਦੇ 4000 ਵਰਗਮੀਟਰ ਦੇ ਐਗਜ਼ੀਬਿਸ਼ਨ ਏਰੀਏ ਦਾ 20 ਫੀਸਦੀ ਤੋਂ ਜ਼ਿਆਦਾ ਹਿੱਸਾ ਚੀਨ ਦੀਆਂ ਕੰਪਨੀਆਂ ਲਈ ਰੱਖਿਆ ਗਿਆ ਹੈ।

PunjabKesari

ਸਿਆਮ ਦੇ ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ 6 ਫਰਵਰੀ ਲਈ ਆਮ ਜਨਤਾ ਲਈ ਖੋਲ੍ਹੇ ਜਾਣ ’ਤੇ ਐਕਸਪੋ ’ਚ ਕਾਫੀ ਲੋਕ ਆਉਣਗੇ। ਉਨ੍ਹਾਂ ਦੱਸਿਆ ਕਿ ਮਨਿਸਟਰੀ ਦੇ ਅਧਿਕਾਰੀਆਂ ਤੋਂ ਉਹ ਪੁੱਛਣਗੇ ਕਿ ਚੀਨ ਦੀਆਂ ਕੰਪਨੀਆਂ ਦੀ ਵੱਡੀ ਹਾਜ਼ਰੀ ਨੂੰ ਦੇਖਦੇ ਹੋਏ ਕੀ ਪ੍ਰਵੇਸ਼ ਦੁਆਰਾਂ ’ਤੇ ਥਰਮਲ ਸਕਰੀਨਿੰਗ ਵਰਗੇ ਵਾਧੂ ਉਪਾਅ ਕੀਤੇ ਜਾਣੇ ਚਾਹੀਦੇ ਹਨ ਜਾਂ ਨਹੀਂ।

‘ਚੀਨ ਨਾਲ ਜੁੜੀ ਸਾਡੀ ਮੈਨੇਜਮੈਂਟ ਟੀਮ ਪਿਛਲੇ 3 ਹਫਤਿਆਂ ਤੋਂ ਭਾਰਤ ’ਚ’
ਸਿਆਮ ਕੋਲ ਅਜੇ ਇਹ ਜਾਣਕਾਰੀ ਨਹੀਂ ਹੈ ਕਿ ਐਕਸਪੋ ਲਈ ਚੀਨ ਵਲੋਂ ਕਿੰਨੇ ਅਧਿਕਾਰੀ ਆਉਣਗੇ। ਕੁਝ ਚੀਨੀ ਆਟੋ ਕੰਪਨੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ’ਚ ਚੀਨ ਤੋਂ ਆਉਣ ਵਾਲੇ ਐਗਜ਼ੀਕਿਊਟਿਵ ਨਹੀਂ ਹੋਣਗੇ। ਗਰੇਟ ਵਾਲ ਮੋਟਰਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੀਨ ਨਾਲ ਜੁੜੀ ਸਾਡੀ ਮੈਨੇਜਮੈਂਟ ਟੀਮ ਪਿਛਲੇ 3 ਹਫਤਿਆਂ ਤੋਂ ਭਾਰਤ ’ਚ ਹੈ। ਉਹ ਲੋਕ ਚੀਨ ਵਾਪਸ ਨਹੀਂ ਗਏ ਸਨ। ਲਿਹਾਜ਼ਾ ਸਾਨੂੰ ਟਰੈਵਲ ਐਡਵਾਈਜ਼ਰੀ ਨਾਲ ਜੁਡ਼ੀ ਕੋਈ ਚਿੰਤਾ ਨਹੀਂ ਹੈ।


Related News