SGX ਨਿਫਟੀ ਅੱਜ ਤੋਂ ਹੋ ਗਿਆ ਗਿਫਟ ਨਿਫਟੀ, ਸਿੰਗਾਪੁਰ ਨਹੀਂ ਹੁਣ ਗੁਜਰਾਤ ’ਚ ਵੀ ਆਫ਼ਿਸ

Tuesday, Jul 04, 2023 - 11:28 AM (IST)

SGX ਨਿਫਟੀ ਅੱਜ ਤੋਂ ਹੋ ਗਿਆ ਗਿਫਟ ਨਿਫਟੀ, ਸਿੰਗਾਪੁਰ ਨਹੀਂ ਹੁਣ ਗੁਜਰਾਤ ’ਚ ਵੀ ਆਫ਼ਿਸ

ਨਵੀਂ ਦਿੱਲੀ (ਇੰਟ.) – ਭਾਰਤ ’ਚ ਗਲੋਬਲ ਟ੍ਰੇਡਿੰਗ ’ਚ ਅੱਜ ਤੋਂ ਵੱਡਾ ਬਦਲਾਅ ਹੋ ਗਿਆ ਹੈ। ਹੁਣ ਸ਼ੇਅਰ ਬਾਜ਼ਾਰ ਦੀ ਓਪਨਿੰਗ ਦਾ ਸਹੀ ਮੁਲਾਂਕਣ ਕਰਨ ਲਈ ਜਾਣਿਆ ਜਾਣਨ ਵਾਲਾ ਐੱਸ. ਜੀ. ਐਕਸ. ਨਿਫਟੀ ਨਵੇਂ ਨਾਂ ਗਿਫਟ ਨਿਫਟੀ ਵਜੋਂ ਪਛਾਣਿਆ ਜਾਏਗਾ। ਸੋਮਵਾਰ ਤੋਂ ਸ਼ੁਰੂ ਹੋਏ ਗਿਫਟ ਨਿਫਟੀ ਦੇ ਟ੍ਰੇਡ ਦੀ ਗੱਲ ਕਰੀਏ ਤਾਂ ਇਸ ਦੇ ਤਹਿਤ 2 ਟ੍ਰੇਡਿੰਗ ਸੈਸ਼ਨ ਤੈਅ ਕੀਤੇ ਗਏ ਹਨ। ਇਨ੍ਹਾਂ ’ਚ ਪਹਿਲਾ ਟ੍ਰੇਡਿੰਗ ਸੈਸ਼ਨ ਭਾਰਤੀ ਸਮੇਂ ਮੁਤਾਬਕ ਸਵੇਰੇ 6.30 ਵਜੇ ਤੋਂ ਲੈ ਕੇ ਦੁਪਹਿਰ 3.40 ਵਜੇ ਤੱਕ ਚੱਲੇਗਾ ਅਤੇ ਦੂਜਾ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ ਦੇ 2.45 ਵਜੇ ਤੱਕ ਚੱਲੇਗਾ।

ਇਹ ਵੀ ਪੜ੍ਹੋ : ਟਾਟਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ, ਕੰਪਨੀ ਨੇ 16 July ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਐੱਸ. ਜੀ. ਐਕਸ. ਨਿਫਟੀ ਦੇ ਗਿਫਟ ਨਿਫਟੀ ’ਚ ਤਬਦੀਲ ਹੋਣ ਤੋਂ ਬਾਅਦ ਟ੍ਰੇਡਿੰਗ ’ਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ਐੱਸ. ਜੀ. ਐਕਸ. ਨਿਫਟੀ ਦੇ ਤਹਿਤ ਆਉਣ ਵਾਲੇ ਜੋ ਟ੍ਰੇਡਰਸ ਸਿੰਗਾਪੁਰ ਆਧਾਰਿਤ ਸਨ, ਹੁਣ ਉਹ ਸਾਰੇ ਗਿਫਟ ਨਿਫਟੀ ’ਚ ਸ਼ਿਫਟ ਹੋ ਜਾਣਗੇ। ਇਸ ਦੇ ਨਾਲ ਹੀ 7.5 ਅਰਬ ਡਾਲਰ ਦੇ ਡੇਰੀਵੇਟਿਵ ਕਾਂਟ੍ਰੈਕਟਸ ਸਿੰਗਾਪੁਰ ਤੋਂ ਭਾਰਤ ’ਚ ਟਰਾਂਸਫਰ ਹੋ ਜਾਣਗੇ।

ਇਸ ਤੋਂ ਇਲਾਵਾ ਹੁਣ ਇਸ ਦਾ ਆਫਿਸ ਸਿੰਗਾਪੁਰ ’ਚ ਨਹੀਂ ਸਗੋਂ ਗੁਜਰਾਤ ਦੇ ਗਾਂਧੀਨਗਰ ਸਥਿਤ ਗਿਫਟ ਸਿਟੀ ’ਚ ਹੋਵੇਗਾ। ਐੱਸ. ਜੀ. ਐਕਸ. ਐਕਸਚੇਂਜ ਵਲੋਂ ਸਾਰੀਆਂ ਓਪਨ ਪੋਜੀਸ਼ਨਸ ਨੂੰ 30 ਜੂਨ 2023 ਨੂੰ ਹੀ ਆਟੋਮੈਟਿਕ ਤਰੀਕੇ ਨਾਲ ਮਾਈਗ੍ਰੇਟ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਿਕਵਿਡਿਟੀ ਸਵਿੱਚ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਕ੍ਰਮ ’ਚ ਐੱਨ. ਐੱਸ. ਈ. ਆਈ. ਐੱਫ. ਐੱਸ. ਸੀ. ਨਿਫਟੀ ’ਤੇ ਸਾਰੀਆਂ ਓਪਨ ਪੋਜੀਸ਼ਨਸ ਨੂੰ ਸਵਿੱਚ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਹਵਾਈ ਕਿਰਾਏ ’ਚ ਅਜੇ ਕੋਈ ਰਾਹਤ ਨਹੀਂ, ਹਵਾਈ ਕਿਰਾਏ ’ਚ ਵਧੇਗੀ ਮੁਕਾਬਲੇਬਾਜ਼ੀ

ਐੱਸ. ਜੀ. ਐਕਸ. ਨਿਫਟੀ ’ਤੇ ਟ੍ਰੇਡਿੰਗ ਬੰਦ

ਇਸ ਬਦਲਾਅ ਦੇ ਅਮਲ ’ਚ ਆਉਣ ਦੇ ਨਾਲ ਹੀ ਐੱਸ. ਜੀ. ਐਕਸ. ਨਿਫਟੀ ’ਤੇ ਟ੍ਰੇਡਿੰਗ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਿੰਗਾਪੁਰ ਐਕਸਚੇਂਜ ਤੋਂ ਇਸ ਨੂੰ ਡੀਲਿਸਟ ਵੀ ਕਰ ਦਿੱਤਾ ਗਿਆ ਹੈ। ਇਸ ਦੀ ਵੈੱਬਸਾਈਟ ’ਤੇ ਜਾ ਕੇ ਗਿਫਟ ਨਿਫਟੀ ਨਾਲ ਸਬੰਧਤ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਐੱਨ. ਐੱਸ. ਈ. ਆਈ. ਐਕਸ. ’ਤੇ ਗਿਫਟ ਨਿਫਟੀ-50 ਤੋਂ ਇਲਾਵਾ ਗਿਫਟ ਨਿਫਟੀ ਬੈਂਕ, ਗਿਫਟ ਨਿਫਟੀ ਵਿੱਤੀ ਸਰਵਿਸ ਅਤੇ ਗਿਫਟ ਨਿਫਟੀ ਆਈ. ਟੀ. ਦੇ ਡੇਰੀਵੇਟਿਵ ਕਾਂਟ੍ਰੈਕਟਸ ਮੌਜੂਦ ਹਨ।

ਨਿਵੇਸ਼ਕਾਂ ਨੂੰ ਟੈਕਸ ’ਚ ਮਿਲੇਗੀ ਰਾਹਤ

ਐੱਨ. ਐੱਸ. ਈ. ਆਈ. ਐਕਸ. ਸੇਜ ਯਾਨੀ ਸਪੈਸ਼ਲ ਇਕਨਾਮਿਕ ਜ਼ੋਨ ’ਚ ਹੈ, ਜਿਸ ਕਾਰਣ ਇਸ ’ਚ ਟ੍ਰੇਡਿੰਗ ’ਤੇ ਨਿਵੇਸ਼ਕਾਂ ਨੂੰ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ (ਐੱਸ. ਟੀ. ਟੀ.), ਕਮੋਡਿਟੀ ਟ੍ਰਾਂਜੈਕਸ਼ਨ ਟੈਕਸ (ਸੀ. ਟੀ. ਟੀ.), ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ (ਡੀ. ਡੀ. ਟੀ.) ਅਤੇ ਕੈਪੀਟਲ ਗੇਨ ਟੈਕਸ ਤੋਂ ਰਾਹਤ ਮਿਲਦੀ ਹੈ। ਦੇਸ਼ ਤੋਂ ਬਾਹਰ ਰਹਿਣ ਵਾਲੇ ਭਾਰਤੀਆਂ ਅਤੇ ਉੱਥੋਂ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਨੂੰ ਇੱਥੇ ਟ੍ਰੇਡਿੰਗ ’ਤੇ ਟੈਕਸ ਨਹੀਂ ਦੇਣਾ ਹੋਵੇਗਾ। ਟ੍ਰੇਡਰਸ ਮੁਤਾਬਕ ਹੀ ਸਾਰੇ ਤਰ੍ਹਾਂ ਦੇ ਸੈਟਲਮੈਂਟ ਹੁਣ ਤੋਂ ਐੱਨ. ਐੱਸ. ਈ. ਇੰਟਰਨੈਸ਼ਨਲ ਵਿੱਤੀ ਸਰਵਿਸਿਜ਼ ਸੈਂਟਰ ’ਚ ਸ਼ਿਫਟ ਹੋਣਗੇ।

ਇਹ ਵੀ ਪੜ੍ਹੋ : 1 ਕਰੋੜ ITR ਦਾਖ਼ਲ ਕਰਨ ਦਾ ਰਿਕਾਰਡ, 31 ਜੁਲਾਈ ਫਾਈਲਿੰਗ ਦੀ ਆਖ਼ਰੀ ਮਿਤੀ

ਸੈਂਸੈਕਸ ਪਹਿਲੀ ਵਾਰ 65,000 ਅੰਕ ਤੋਂ ਪਾਰ, ਨਿਫਟੀ ਵੀ ਨਵੀਂ ਉਚਾਈ ’ਤੇ

ਸਥਾਨਕ ਸ਼ੇਅਰ ਬਾਜ਼ਾਰਾਂ ’ਚ ਸੋਮਵਾਰ ਨੂੰ ਤੇਜ਼ੀ ਦਾ ਸਿਲਸਿਲਾ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਜਾਰੀ ਰਿਹਾ ਅਤੇ ਬੀ. ਐੱਸ. ਈ. ਸੈਂਸੈਕਸ ਪਹਿਲੀ ਵਾਰ 65,000 ਅੰਕ ਤੋਂ ਪਾਰ ਬੰਦ ਹੋਇਆ। ਉੱਧਰ ਨਿਫਟੀ ਨੇ ਵੀ ਨਵੀਂ ਉਚਾਈ ਨੂੰ ਛੂਹ ਲਿਆ। ਮੁੱਖ ਤੌਰ ’ਤੇ ਗਲੋਬਲ ਬਾਜ਼ਾਰਾਂ ’ਚ ਤੇਜ਼ੀ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ਜਾਰੀ ਰਹਿਣ ਨਾਲ ਬਾਜ਼ਾਰ ’ਚ ਮਜ਼ਬੂਤੀ ਆਈ।

30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ 486.49 ਅੰਕ ਦੀ ਬੜ੍ਹਤ ਨਾਲ ਹੁਣ ਤੱਕ ਦੇ ਉੱਚ ਪੱਧਰ 65,205.05 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 133.50 ਅੰਕ ਦੀ ਤੇਜੀ਼ ਨਾਲ ਰਿਕਾਰਡ 19,322.55 ਦੇ ਪੱਧਰ ’ਤੇ ਬੰਦ ਹੋਇਆ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਦੋਵੇਂ ਮਿਆਰੀ ਸੂਚਕ ਅੰਕ ਰਿਕਾਰਡ ਉਚਾਈ ’ਤੇ ਬੰਦ ਹੋਏ ਹਨ।

ਬੀ. ਐੱਸ. ਈ. ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 298.21 ਲੱਖ ਕਰੋੜ ਰੁਪਏ ਦੇ ਰਿਕਾਰਡ ’ਤੇ ਬੀ. ਐੱਸ. ਈ. ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਸੋਮਵਾਰ ਨੂੰ 298.21 ਲੱਖ ਕਰੋੜ ਰੁਪਏ ਦੇ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਿਆ। ਚਾਰ ਕਾਰੋਬਾਰੀ ਸੈਸ਼ਨਾਂ ’ਚ ਨਿਵੇਸ਼ਕਾਂ ਦੀ ਪੂੰਜੀ 7.54 ਲੱਖ ਕਰੋੜ ਰੁਪਏ ਵਧੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਬੀ. ਐੱਸ. ਈ. ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 296.48 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜਾ ਸੀ।

ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ MG Comet EV ਦੀ ਰਾਈਡ ਦਾ ਆਨੰਦ ਲੈਂਦੀ ਆਈ ਨਜ਼ਰ, ਵੀਡੀਓ ਵਾਇਰਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News