ਅਕਤੂਬਰ ''ਚ ਸਰਵਿਸ ਐਕਸਪੋਰਟ 22.3% ਵਧ ਕੇ 34.3 ਅਰਬ ਡਾਲਰ ''ਤੇ
Saturday, Nov 30, 2024 - 06:29 PM (IST)
ਮੁੰਬਈ- ਭਾਰਤ ਦੇ ਸਰਵਿਸ ਐਕਸਪੋਰਟ 'ਚ ਲਗਾਤਾਰ ਦੂਜੇ ਮਹੀਨੇ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਕਤੂਬਰ 'ਚ ਇਹ 22.3 ਫੀਸਦੀ ਵਧ ਕੇ 34.3 ਅਰਬ ਡਾਲਰ ਹੋ ਗਿਆ। ਦੂਜੇ ਪਾਸੇ ਅਕਤੂਬਰ 'ਚ ਦਰਾਮਦ 27.9 ਫੀਸਦੀ ਵਧ ਕੇ 17.21 ਅਰਬ ਡਾਲਰ ਹੋ ਗਿਆ ਹੈ।
ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਗਿਰਾਵਟ ਤੋਂ ਬਾਅਦ, ਸਤੰਬਰ ਵਿੱਚ ਸਰਵਿਸ ਐਕਸਪੋਰਟ ਵਧ ਕੇ 32.57 ਅਰਬ ਡਾਲਰ ਹੋ ਗਿਆ। ਦਰਾਮਦ ਵੀ ਲਗਾਤਾਰ ਦੂਜੇ ਮਹੀਨੇ ਵਧੀ ਹੈ।