ਸੈਂਸੈਕਸ 275 ਅੰਕ ਉੱਪਰ, ਨਿਫਟੀ 12,180 ਦੇ ਆਲੇ-ਦੁਆਲੇ

02/12/2020 10:06:10 AM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਸ਼ੇਅਰ ਬਾਜ਼ਾਰ 'ਚ ਦੇਖਣ ਨੂੰ ਮਿਲ ਰਿਹਾ ਹੈ। ਹਫਤਾਵਾਰ ਦੇ ਤੀਜੇ ਕਾਰੋਬਾਰ ਦਿਨ ਭਾਵ ਬੁੱਧਵਾਰ ਨੂੰ ਮੁੰਬਈ ਸ਼ੇਅਰ ਬਾਜ਼ਾਰ ਦਾ ਸ਼ੇਅਰਾਂ ਵਾਲਾ ਸੈਂਸੈਕਸ 348.31 ਅੰਕ ਭਾਵ 0.84 ਫੀਸਦੀ ਦੀ ਤੇਜ਼ੀ ਦੇ ਨਾਲ 41,560.22 ਅੰਕ 'ਤੇ ਖੁੱਲ੍ਹਿਆ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 98.60 ਅੰਕ ਭਾਵ 0.81 ਫੀਸਦੀ ਦੇ ਵਾਧੇ ਨਾਲ 12206.55 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਦੱਸ ਦੇਈਏ ਕਿ ਦਿੱਲੀ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਸ਼ੇਅਰ ਬਾਜ਼ਾਰ 'ਚ ਬਹਾਰ ਦੇਖਣ ਨੂੰ ਮਿਲੀ। ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 236.52 ਅੰਕ ਜਾਂ 0.58 ਫੀਸਦੀ ਦੇ ਵਾਧੇ ਨਾਲ 41,216.14 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇਸ ਨੇ 41,444.34 ਅੰਕ ਦਾ ਸਭ ਤੋਂ ਉੱਚਾ ਪੱਧਰ ਵੀ ਛੂਹਿਆ। ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਚ.ਡੀ.ਐੱਫ.ਸੀ. ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਾਭ ਨਾਲ ਸੈਂਸੈਕਸ 'ਚ ਉਛਾਲ ਆਇਆ।
ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.40 ਅੰਕ ਜਾਂ 0.64 ਫੀਸਦੀ ਦੇ ਵਾਧੇ ਨਾਲ 12,107.90 ਅੰਕ 'ਤੇ ਬੰਦ ਹੋਇਆ। ਸੈਂਸੈਕਸ ਦੀਆਂ ਕੰਪਨੀਆਂ 'ਚ ਐੱਨ.ਟੀ.ਪੀ.ਸੀ., ਮਾਰੂਤੀ, ਐੱਸ.ਬੀ.ਆਈ., ਪਾਵਰਗ੍ਰਿਡ, ਬਜਾਜ ਆਟੋ, ਅਲਟ੍ਰਾਟੈੱਕ ਸੀਮੈਂਟ ਅਤੇ ਐਕਸਿਸ ਬੈਂਕ ਦੇ ਸ਼ੇਅਰ 2.95 ਫੀਸਦੀ ਤੱਕ ਚੜ੍ਹ ਗਏ। ਉੱਧਰ ਦੂਜੇ ਪਾਸੇ ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਨੈਸਲੇ


Aarti dhillon

Content Editor

Related News