ਸੈਂਸੈਕਸ 200 ਅੰਕ ਦੀ ਬੜ੍ਹਤ ਨਾਲ 50,000 ਤੋਂ ਪਾਰ, ਨਿਫਟੀ 14,700 ਤੋਂ ਉਪਰ

Wednesday, Feb 03, 2021 - 09:17 AM (IST)

ਸੈਂਸੈਕਸ 200 ਅੰਕ ਦੀ ਬੜ੍ਹਤ ਨਾਲ 50,000 ਤੋਂ ਪਾਰ, ਨਿਫਟੀ 14,700 ਤੋਂ ਉਪਰ

ਮੁੰਬਈ- ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਤੋਂ ਬਾਜ਼ਾਰ ਵਿਚ ਬਜਟ ਰੈਲੀ ਜਾਰੀ ਹੈ। ਬੁੱਧਵਾਰ ਨੂੰ ਸੈਂਸੈਕਸ 209.36 ਅੰਕ ਦੀ ਬੜ੍ਹਤ ਨਾਲ 50,007.08 ਦੇ ਪੱਧਰ 'ਤੇ ਖੁੱਲ੍ਹਾ। ਉੱਥੇ ਹੀ, ਨਿਫਟੀ 107.05 ਅੰਕ ਦੀ ਤੇਜ਼ੀ ਨਾਲ 14,754.90 ਦੇ ਪੱਧਰ 'ਤੇ ਖੁੱਲ੍ਹਾ। ਇਸ ਵਿਚਕਾਰ ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤ ਹਨ। ਅਮਰੀਕੀ ਬਾਜ਼ਾਰ ਤੇਜ਼ੀ ਵਿਚ ਬੰਦ ਹੋਏ ਹਨ। ਏਸ਼ੀਆਈ ਬਾਜ਼ਾਰਾਂ ਵਿਚ ਹਾਂਗਕਾਂਗ ਦੇ ਹੈਂਗ ਸੈਂਗ ਨੂੰ ਛੱਡ ਕੇ ਜ਼ਿਆਦਾਤਰ ਬਾਜ਼ਾਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਹਾਲਾਂਕਿ, ਭਾਰਤੀ ਬਾਜ਼ਾਰਾਂ ਵਿਚ ਮੁਨਾਫਾਵਸੂਲੀ ਦੇਖਣ ਨੂੰ ਮਿਲ ਰਹੀ ਹੈ।

ਇਸ ਤੋਂ ਪਹਿਲਾਂ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਵਿਚ ਸੈਂਸੈਕਸ ਨੇ ਕੁੱਲ ਮਿਲਾ ਕੇ ਤਕਰੀਬਨ 3,500 ਅੰਕ ਦੀ ਬੜ੍ਹਤ ਦਰਜ ਕੀਤੀ ਸੀ। ਉੱਥੇ ਹੀ, ਅੱਜ ਕਾਰੋਬਾਰ ਦੇ ਸ਼ੁਰੂ ਵਿਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇੰਡੈਕਸ ਵਿਚ ਉਤਰਾਅ-ਚੜ੍ਹਾਅ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 10 ਵਿਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੌਰਾਨ ਨਿਫਟੀ 50 ਦੇ 15 ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ।

PunjabKesari

ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕੀ ਬਾਜ਼ਾਰ ਦਾ ਪ੍ਰਮੁੱਖ ਇੰਡੈਕਸ ਡਾਓ ਜੋਂਸ 475 ਅੰਕ ਦੀ ਤੇਜ਼ੀ ਨਾਲ 30,687 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.2 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ, ਜਾਪਾਨ ਦਾ ਨਿੱਕੇਈ 0.6 ਫ਼ੀਸਦੀ ਦੀ ਮਜਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਹਾਂਗਕਾਂਗ ਦਾ ਹੈਂਗ ਸੈਂਗ 0.5 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਮਾਮੂਲੀ 0.09 ਫ਼ੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।

 


author

Sanjeev

Content Editor

Related News