ਬਾਜ਼ਾਰ : ਸੈਂਸੈਕਸ 'ਚ 100 ਅੰਕ ਦਾ ਉਛਾਲ, ਨਿਫਟੀ 15,800 ਤੋਂ ਪਾਰ ਖੁੱਲ੍ਹਾ

Friday, Jun 25, 2021 - 09:18 AM (IST)

ਬਾਜ਼ਾਰ : ਸੈਂਸੈਕਸ 'ਚ 100 ਅੰਕ ਦਾ ਉਛਾਲ, ਨਿਫਟੀ 15,800 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਦੇ ਬਾਵਜਦੂ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ ਹਲਕੀ ਮਜਬੂਤੀ ਨਾਲ ਸੁਸਤ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 102.69 ਅੰਕ ਯਾਨੀ 0.19 ਫ਼ੀਸਦੀ ਦੀ ਤੇਜ਼ੀ ਨਾਲ 52,801.69  'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 37.80 ਅੰਕ ਯਾਨੀ 0.24 ਫ਼ੀਸਦੀ ਦੀ ਬੜ੍ਹਤ ਨਾਲ 15,828.25 'ਤੇ ਖੁੱਲ੍ਹਾ ਹੈ।

ਇੰਦਰਪ੍ਰਸਥ ਗੈਸ, ਜੇ. ਐੱਸ. ਡਬਲਯੂ. ਐਨਰਜੀ, ਹਿੰਦੁਸਤਾਨ ਕਾਪਰ, ਫਿਨੋਲੇਕਸ ਇੰਡਸਟਰੀਜ਼, ਸ਼੍ਰੀ ਰੇਣੁਕਾ ਸ਼ੂਗਰਸ, ਪੀ. ਐੱਨ. ਸੀ. ਇੰਫਰਾਟੈਕ, ਗੌਡਫਰੇ ਫਿਲਿਪਸ, ਰੇਲਟੇਲ ਕਾਰਪੋਰੇਸ਼ਨ, ਬਾਰਬੇਕ ਨੈਸ਼ਨ, ਫੋਰਬਸ ਐਂਡ ਕੰਪਨੀ ਅੱਜ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰਨਗੀਆਂ।

ਗਲੋਬਲ ਬਾਜ਼ਾਰ-
ਡਾਓ ਜੋਂਸ ਵਿਚ 0.95 ਫ਼ੀਸਦੀ, ਐੱਸ. ਐਂਡ ਪੀ.-500 ਵਿਚ 0.58 ਫ਼ੀਸਦੀ ਅਤੇ ਨੈਸਡੈਕ ਵਿਚ 0.69 ਫ਼ੀਸਦੀ ਦੀ ਸ਼ਾਨਦਾਰ ਮਜਬੂਤੀ ਨਾਲ ਅਮਰੀਕੀ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ ਲਗਭਗ ਸਪਾਟ 15,838 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ।

ਜਾਪਾਨ ਦਾ ਨਿੱਕੇਈ 0.75 ਫ਼ੀਸਦੀ ਚੜ੍ਹ ਕੇ 29,093 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਸ਼ੰਘਾਈ ਕੰਪੋਜ਼ਿਟ 0.43 ਫ਼ੀਸਦੀ ਦੀ ਤੇਜ਼ੀ ਨਾਲ 3,581 'ਤੇ, ਜਦੋਂ ਕਿ ਹੈਂਗ ਸੇਂਗ 0.99 ਫ਼ੀਸਦੀ ਦੀ ਮਜਬੂਤੀ ਨਾਲ ਵੱਧ ਕੇ 29,166 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਕੋਸਪੀ 0.69 ਫ਼ੀਸਦੀ ਦੀ ਬੜ੍ਹਤ ਨਾਲ 3,307 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਗੌਰਤਲਬ ਹੈ ਕਿ ਬਾਈਡੇਨ ਵੱਲੋਂ ਇੰਫਰਾਸਟ੍ਰਕਚਰ ਡੀਲ ਦੀ ਘੋਸ਼ਣਾ ਕੀਤੇ ਜਾਣ ਪਿੱਛੋਂ ਯੂ. ਐੱਸ. ਬਾਜ਼ਾਰਾਂ ਵਿਚ ਤੇਜ਼ੀ ਦਰਜ ਹੋਈ। ਨੈਸਡੇਕ ਤੇ ਐੱਸ. ਐਂਡ ਪੀ.-500 ਆਲਟਾਈਮ ਹਾਈ 'ਤੇ ਪਹੁੰਚ ਗਏ। ਐੱਸ. ਐਂਡ ਪੀ.-500 0.58 ਫ਼ੀਸਦੀ ਤੇਜ਼ੀ ਨਾਲ 4,269.49 'ਤੇ, ਨੈਸਡੈਕ ਕੰਪੋਜ਼ਿਟ 0.69 ਫ਼ੀਸਦੀ ਉਛਾਲ ਨਾਲ 14,369.71 'ਤੇ ਬੰਦ ਹੋਇਆ।


author

Sanjeev

Content Editor

Related News