ਸ਼ੇਅਰ ਬਜ਼ਾਰ 'ਚ ਗਿਰਾਵਟ, ਸੈਂਸੈਕਸ 385 ਅੰਕ ਟੁੱਟਿਆ ਨਿਫਟੀ 11,713 ਅੰਕ ਹੇਠਾਂ ਖੁੱਲ੍ਹਿਆ

02/26/2020 10:17:26 AM

ਮੁੰਬਈ — ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਬੁੱਧਵਾਰ ਨੂੰ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਚ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 385.17 ਅੰਕ ਯਾਨੀ ਕਿ 0.96 ਫੀਸਦੀ ਦੀ ਗਿਰਾਵਟ ਦੇ ਬਾਅਦ 39,896.03 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 84.55 ਅੰਕ ਯਾਨੀ ਕਿ 0.72 ਫੀਸਦੀ ਦੀ ਗਿਰਵਾਟ ਦੇ ਬਾਅਦ 11,713.35 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਮਿਡਕੈਪ 'ਚ ਗਿਰਾਵਟ ਅਤੇ ਸਮਾਲਕੈਪ ਸ਼ੇਅਰਾਂ ਵਿਚ ਹਲਕੀ ਤੇਜ਼ੀ ਨਜ਼ਰ ਆ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.06 ਫੀਸਦੀ ਦੀ ਕਮਜ਼ੋਰੀ ਦਿਖਾ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.02 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਤੇਲ-ਗੈਸ ਸ਼ੇਅਰਾਂ ਵਿਚ ਕਮਜ਼ੋਰੀ ਨਜ਼ਰ ਆ ਰਹੀ ਹੈ। ਬੀ.ਐਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.36 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।

ਮਜ਼ਬੂਤ ਹੋ ਕੇ 71.75 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 13 ਪੈਸੇ ਦੀ ਮਜ਼ਬੂਤੀ ਨਾਲ 71.75 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.88 ਦੇ ਪੱਧਰ 'ਤੇ ਬੰਦ ਹੋਇਆ ਸੀ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ 'ਚ ਆਈ.ਟੀ., ਫਾਰਮਾ, ਪ੍ਰਾਈਵੇਟ ਬੈਂਕ, ਆਟੋ, ਰੀਅਲਟੀ, ਮੀਡੀਆ, ਐਫ.ਐਮ.ਸੀ.ਜੀ., ਮੈਟਲ ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹੈ।

ਟਾਪ ਗੇਨਰਜ਼

ਬੀਪੀਸੀਐਲ, ਨੇਸਲੇ ਇੰਡੀਆ, ਡਾ. ਰੈਡੀ,ਹਿੰਦੁਸਤਾਨ ਯੂਨੀਲੀਵਰ 

ਟਾਪ ਲੂਜ਼ਰਜ਼

ਜੇਐਸਡਬਲਯੂ ਸਟੀਲ, ਟਾਟਾ ਮੋਟਰਜ਼, ਸਿਪਲਾ, ਟਾਟਾ ਸਟੀਲ, ਇਨਫਰਾਟੈਲ, ਐਚਡੀਐਫਸੀ, ਵੇਦਾਂਤ ਲਿਮਟਿਡ, ਇੰਡਸਇੰਡ ਬੈਂਕ, ਮਾਰੂਤੀ


Related News