ਸੈਂਸੈਕਸ 424 ਅੰਕ ਵੱਧ ਕੇ 48,600 ਤੋਂ ਪਾਰ, ਨਿਫਟੀ 14,600 ਤੋਂ ਉਪਰ ਬੰਦ

05/05/2021 3:53:45 PM

ਮੁੰਬਈ- ਬੁੱਧਵਾਰ ਨੂੰ ਬਾਜ਼ਾਰ ਵਿਚ ਮਜਬੂਤੀ ਬਣੀ ਰਹੀ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਵੱਲੋਂ ਵੱਡੀਆਂ ਘੋਸ਼ਣਾਵਾਂ ਕਰਨ ਮਗਰੋਂ ਬੈਂਕਿੰਗ ਤੇ ਫਾਰਮਾ ਸਟਾਕਸ ਵਿਚ ਚੰਗੀ ਤੇਜ਼ੀ ਦਰਜ ਕੀਤੀ ਗਈ, ਜਦੋਂ ਕਿ ਬਾਕੀ ਸੈਕਟਰ ਵਿਚ ਖ਼ਰੀਦਦਾਰੀ ਸੀਮਤ ਰਹੀ।

ਬੀ. ਐੱਸ. ਈ. ਸੈਂਸੈਕਸ 424 ਅੰਕ ਯਾਨੀ 0.88 ਫ਼ੀਸਦੀ ਦੀ ਬੜ੍ਹਤ ਨਾਲ 48,667.5 ਦੇ ਪੱਧਰ 'ਤੇ, ਐੱਨ. ਐੱਸ. ਈ. ਨਿਫਟੀ 121 ਅੰਕ ਯਾਨੀ 0.84 ਫ਼ੀਸਦੀ ਦੀ ਮਜਬੂਤੀ ਨਾਲ 14,618 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਵਿਚਕਾਰ ਭਾਰਤੀ ਕਰੰਸੀ 6 ਪੈਸੇ ਦੀ ਕਮਜ਼ੋਰੀ ਨਾਲ 73.91 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। 

ਸੈਂਸੈਕਸ ਤੇ ਨਿਫਟੀ ਵਿਚ ਅੱਜ ਸੰਨ ਫਾਰਮਾ ਤਕਰੀਬਨ 6 ਫ਼ੀਸਦੀ ਦੀ ਬੜ੍ਹਤ ਨਾਲ ਟਾਪ ਸਟਾਕ ਰਿਹਾ, ਜਦੋਂ ਕਿ 1.75 ਫ਼ੀਸਦੀ ਦੀ ਗਿਰਾਵਟ ਨਾਲ ਬਜਾਜ ਫਾਈਨੈਂਸ ਸੈਂਸੈਕਸ ਵਿਚ ਅਤੇ ਨਿਫਟੀ ਵਿਚ 4 ਫ਼ੀਸਦੀ ਗਿਰਾਵਟ ਨਾਲ ਅਡਾਨੀ ਪੋਰਟਸ ਟਾਪ ਲੂਜ਼ਰ ਸਨ।

ਬੀ. ਐੱਸ. ਈ. 30 ਵਿਚੋਂ 26 ਸਟਾਕਸ ਹਰੇ ਨਿਸ਼ਾਨ 'ਤੇ, ਐੱਨ. ਟੀ. ਪੀ. ਸੀ. ਬਿਨਾਂ ਬਦਲਾਅ ਦੇ ਅਤੇ ਤਿੰਨ ਲਾਲ ਨਿਸ਼ਾਨ ਵਿਚ ਬੰਦ ਹੋਏ ਹਨ। ਨਿਫਟੀ 50 ਵਿਚ 44 ਸਟਾਕਸ ਨੇ ਤੇਜ਼ੀ ਦਰਜ ਕੀਤੀ।

PunjabKesari

ਨਿਫਟੀ ਬੈਂਕ ਨੇ ਅੱਜ ਸ਼ਾਨਦਾਰ 513 ਅੰਕ ਦੀ ਛਲਾਂਗ ਲਾਈ ਅਤੇ 32,783 'ਤੇ ਪਹੁੰਚ ਗਿਆ, ਇਸ ਦੇ 10 ਸਟਾਕਸ ਨੇ ਤੇਜ਼ੀ ਦਰਜ ਕੀਤੀ, ਜਦੋਂ ਕਿ ਪੀ. ਐੱਨ. ਬੀ. ਤੇ ਬੰਧਨ ਬੈਂਕ ਗਿਰਾਵਟ ਵਿਚ ਬੰਦ ਹੋਏ। ਨਿਫਟੀ ਬੈਂਕ ਵਿਚ ਏ. ਯੂ. ਸਮਾਲ ਫਾਈਨੈਂਸ ਬੈਂਕ 3.17 ਫ਼ੀਸਦੀ ਚੜ੍ਹਨ ਵਾਲਾ ਸ਼ਾਨਦਾਰ ਸਟਾਕ ਰਿਹਾ। ਨਿਫਟੀ 50 ਦੇ ਟਾਪ ਸਟਾਕ ਦੀ ਗੱਲ ਕਰੀਏ ਤਾਂ ਸੰਨ ਫਾਰਮਾ ਤੋਂ ਇਲਾਵਾ ਯੂ. ਪੀ. ਐੱਲ., ਇੰਡਸਇੰਡ ਬੈਂਕ, ਐਕਸਿਸ ਬੈਂਕ ਅਤੇ ਕੋਟਕ ਬੈਂਕ ਸ਼ਾਨਦਾਰ ਤੇਜ਼ੀ ਵਾਲੇ ਸ਼ੇਅਰ ਰਹੇ। ਦੂਜੇ ਪਾਸੇ, ਐੱਸ. ਬੀ. ਆਈ. ਲਾਈਫ, ਏਸ਼ੀਅਨ ਪੇਂਟਸ ਅਤੇ ਹਿੰਦੋਸਤਾਨ ਯੂਨੀਲੀਵਾਰ ਟੂਪ ਲੂਜ਼ਰ ਵਿਚ ਬੰਦ ਹੋਏ। ਉੱਥੇ ਹੀ, ਟਾਟਾ ਸਟੀਲ ਦੇ ਨਤੀਜਿਆਂ ਤੋਂ ਪਹਿਲਾਂ ਮੈਟਲ ਸਟਾਕ ਵਿਚ ਤੇਜ਼ੀ ਸੀਮਤ ਰਹੀ।


Sanjeev

Content Editor

Related News