ਸੈਂਸੈਕਸ ਮਾਮੂਲੀ ਵਾਧੇ ਨਾਲ ਖੁੱਲ੍ਹਿਆ , ਨਿਫਟੀ ''ਚ ਫਿਰ ਗਿਰਾਵਟ

04/22/2020 10:11:16 AM

ਮੁੰਬਈ - ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਬੁੱਧਵਾਰ ਦੇ ਦਿਨ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 41.89 ਅੰਕ ਯਾਨੀ 0.14 ਫੀਸਦੀ ਦੀ ਤੇਜ਼ੀ ਨਾਲ 30678.60 ਦੇ ਪੱਧਰ 'ਤੇ ਸ਼ੁਰੂ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17.80 ਅੰਕ ਯਾਨੀ 0.20 ਫੀਸਦੀ ਦੀ ਗਿਰਾਵਟ ਨਾਲ 8963.65 'ਤੇ ਖੁੱਲ੍ਹਿਆ।

ਸੈਕਟੋਰੀਲ ਇੰਡੈਕਸ 

ਸੈਕਟੋਰੀਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਮੀਡੀਆ ਨੂੰ ਛੱਡ ਕੇ ਸਾਰੇ ਸੈਕਟਰ ਲਾਲ ਨਿਸ਼ਾਨ ਤੇ ਖੁੱਲ੍ਹੇ। ਇਨ੍ਹਾਂ ਵਿਚ ਐਫ.ਐਮ.ਸੀ.ਜੀ., ਫਾਰਮਾ, ਰੀਅਲਟੀ, ਬੈਂਕ, ਪ੍ਰਾਈਵੇਟ ਬੈਂਕ, ਆਟੋ, ਮੈਟਲ, ਆਈ.ਟੀ., ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਰਿਲਾਇੰਸ, ਭਾਰਤੀ ਏਅਰਟੈੱਲ, ਇਨਫਰਾਟੈਲ, ਜੀ ਲਿਮਟਿਡ, ਅਲਟਰੇਟੈਕ ਸੀਮੈਂਟ, ਬੀਪੀਸੀਐਲ, ਇੰਫੋਸਿਸ, ਗ੍ਰਾਸਿਮ,  ਐਲ ਐਂਡ ਟੀ 

ਟਾਪ ਲੂਜ਼ਰਜ਼

ਵੇਦਾਂਤਾ ਲਿਮਟਡ, ਓ.ਐੱਨ.ਜੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ, ਐਚ.ਡੀ.ਐੱਫ.ਸੀ., ਹਿੰਡਾਲਕੋ, ਟਾਟਾ ਮੋਟਰਜ਼, ਬਜਾਜ ਫਾਇਨਾਂਸ, ਜੇ.ਐਸ.ਡਬਲਯੂ. ਸਟੀਲ

ਗਲੋਬਲ ਬਾਜ਼ਾਰਾਂ ਵਿਚ ਗਿਰਾਵਟ

ਮੰਗਲਵਾਰ ਨੂੰ, ਦੁਨੀਆ ਭਰ ਦੇ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਅਮਰੀਕੀ ਮਾਰਕੀਟ ਡਾਓ ਜੋਨਸ 2.67 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 631.56 ਅੰਕ ਟੁੱਟ ਕੇ 23,018.90 ਤੇ ਬੰਦ ਹੋਇਆ। ਨੈਸਡੈਕ 3.48 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 297.50 ਅੰਕ ਹੇਠਾਂ 8,263.23 ਤੇ ਬੰਦ ਹੋਇਆ। ਐੱਸ.ਐਂਡ.ਪੀ. 3.07 ਫੀਸਦੀ ਦੀ ਗਿਰਾਵਟ 86.60 ਅੰਕ ਹੇਠਾਂ 2,736.56 ਦੇ ਪੱਧਰ 'ਤੇ ਬੰਦ ਹੋਇਆ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.12 ਪ੍ਰਤੀਸ਼ਤ ਯਾਨੀ ਕਿ 3.35 ਅੰਕ ਦੀ ਗਿਰਾਵਟ ਨਾਲ 2,823.66 ਦੇ ਪੱਧਰ 'ਤੇ ਬੰਦ ਹੋਇਆ ਹੈ। ਫਰਾਂਸ, ਇਟਲੀ, ਜਰਮਨੀ, ਕਨੇਡਾ ਦੇ ਬਾਜ਼ਾਰਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ।
 


Harinder Kaur

Content Editor

Related News