ਬਾਜ਼ਾਰ 'ਚ ਰੌਣਕ, ਸੈਂਸੈਕਸ 500 ਅੰਕ ਦੀ ਬੜ੍ਹਤ ਨਾਲ 50,200 ਤੋਂ ਪਾਰ ਖੁੱਲ੍ਹਾ

Thursday, Apr 29, 2021 - 09:23 AM (IST)

ਬਾਜ਼ਾਰ 'ਚ ਰੌਣਕ, ਸੈਂਸੈਕਸ 500 ਅੰਕ ਦੀ ਬੜ੍ਹਤ ਨਾਲ 50,200 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਵੀ ਭਾਰਤੀ ਬਾਜ਼ਾਰ ਸ਼ਾਨਦਾਰ ਤੇਜ਼ੀ ਨਾਲ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 50 ਹਜ਼ਾਰ ਦਾ ਪੱਧਰ ਪਾਰ ਕਰ ਗਿਆ ਹੈ। ਇਹ 492.44 ਅੰਕ ਯਾਨੀ 0.99 ਫ਼ੀਸਦੀ ਦੀ ਤੇਜ਼ੀ ਨਾਲ 50,226.28 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 136.65 ਅੰਕ ਯਾਨੀ 0.92 ਫ਼ੀਸਦੀ ਦੀ ਮਜਬੂਤੀ ਨਾਲ 15,001.20 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਬਾਜ਼ਾਰ ਦੀ ਨਜ਼ਰ ਕੋਰੋਨਾ ਸਥਿਤੀ ਦੇ ਨਾਲ-ਨਾਲ ਕਾਰਪੋਰੇਟ ਨਤੀਜਿਆਂ 'ਤੇ ਹੈ।

ਬੀ. ਐੱਸ. ਈ. 30 ਵਿਚ ਕਾਰੋਬਾਰ ਦੇ ਸ਼ੁਰੂ ਵਿਚ ਐੱਚ. ਸੀ. ਐੱਲ. ਟੈੱਕ, ਨੈਸਲੇ ਤੇ ਸੰਨ ਫਾਰਮਾ ਨੂੰ ਛੱਡ ਕੇ ਬਾਕੀ ਸ਼ੇਅਰ ਹਰੇ ਨਿਸ਼ਾਨ 'ਤੇ ਦੇਖਣ ਨੂੰ ਮਿਲੇ। 

PunjabKesari

ਨਿਫਟੀ ਕੰਪਨੀਆਂ ਵਿਚੋਂ ਅੱਜ ਬਜਾਜ ਆਟੋ, ਹਿੰਦੁਸਤਾਨ ਯੂਨੀਲੀਵਰ ਅਤੇ ਟਾਈਟਨ ਮਾਰਚ ਤਿਮਾਹੀ ਦੀ ਕਮਾਈ ਦੇ ਨਤੀਜੇ ਜਾਰੀ ਕਰਨਗੀਆਂ, ਇਸ ਤੋਂ ਇਲਾਵਾ ਦੂਜੀਆਂ ਵੱਡੀਆਂ ਕੰਪਨੀਆਂ ਅੰਬੂਜਾ ਸੀਮੈਂਟ, ਜ਼ੇਂਸਰ ਟੈਕਨੋਲੋਜੀ, ਏ. ਯੂ. ਸਮਾਲ ਫਾਈਨੈਂਸ ਬੈਂਕ ਅਤੇ ਇਨੋਕਸ ਲੈਜ਼ਰ ਦੇ ਵੀ ਨਤੀਜੇ ਜਾਰੀ ਹੋਣੇ ਹਨ। ਇਸ ਵਿਚਕਾਰ ਸਾਊਦੀ ਅਰਾਮਕੋ ਨਾਲ ਡੀਲ ਦੀ ਗੱਲਬਾਤ ਨੂੰ ਲੈ ਕੇ ਰਿਲਾਇੰਸ ਇੰਡਸਟਰੀਜ਼ ਦੇ ਸਟਾਕਸ ਵੀ ਖ਼ਬਰਾਂ ਵਿਚ ਹਨ। ਰਿਲਾਇੰਸ ਨੇ ਤੇਲ ਰਿਫਾਇਨਿੰਗ ਤੇ ਪੈਟਰੋ ਕੈਮੀਕਲ ਯੂਨਿਟ ਵਿਚ 20 ਫ਼ੀਸਦੀ ਹਿੱਸੇਦਾਰੀ ਦੀ ਵਿਕਰੀ ਲਈ ਸਾਊਦੀ ਦੀ ਕੰਪਨੀ ਅਰਾਮਕੋ ਨਾਲ ਨਕਦ ਅਤੇ ਸ਼ੇਅਰ ਸੌਦੇ ਦੀ ਗੱਲਬਾਤ ਕੀਤੀ ਹੈ।

ਗਲੋਬਲ ਬਾਜ਼ਾਰ-
ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਅਰਥਚਾਰੇ ਵਿਚ ਸੁਧਾਰ ਦੇ ਸੰਕੇਤਾਂ ਦਾ ਹਵਾਲਾ ਦਿੰਦੇ ਹੋਏ ਵਿਆਜ ਦਰਾਂ ਸਥਿਰ ਰੱਖਣ ਮਗਰੋਂ ਗਲੋਬਲ ਬਾਜ਼ਾਰਾਂ ਵਿਚ ਤੇਜ਼ੀ ਹੈ। ਇਸ ਦੇ ਨਾਲ ਹੀ ਐਪਲ, ਫੇਸਬੁੱਕ ਦੇ ਨਤੀਜੇ ਉਮੀਦਾਂ ਤੋਂ ਖਰ੍ਹੇ ਰਹਿਣ ਨਾਲ ਐੱਸ. ਐੱਡ. ਪੀ.-500, ਨੈਸਡੈਕ 100 ਵਿਚ ਕ੍ਰਮਵਾਰ 0.4 ਫ਼ੀਸਦੀ ਤੇ 0.68 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ, ਡਾਓ ਫਿਊਚਰ ਵੀ ਕਾਰੋਬਾਰ ਦੇ ਸ਼ੁਰੂ ਵਿਚ 36 ਅੰਕ ਮਜਬੂਤ ਸੀ।

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦਾ ਡਰ, ਨਿੱਜੀ ਜੈੱਟ ਕਰਾ ਕੇ ਵਿਦੇਸ਼ ਨਿਕਲ ਰਹੇ ਅਮੀਰ

ਉੱਥੇ ਹੀ, ਏਸ਼ੀਆਈ ਬਾਜ਼ਾਰ ਵੀ ਮਜਬੂਤੀ ਵਿਚ ਕਾਰੋਬਾਰ ਕਰਦੇ ਦਿਸੇ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 178 ਅੰਕ ਯਾਨੀ 1.20 ਫ਼ੀਸਦੀ ਦੀ ਮਜਬੂਤੀ ਨਾਲ 15,025 'ਤੇ ਸੀ। ਹਾਲਾਂਕਿ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਉਤਰਾਅ-ਚੜ੍ਹਾਅ ਵਿਚਕਾਰ 0.09 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 3,460 'ਤੇ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 180 ਅੰਕ ਯਾਨੀ 0.75 ਫ਼ੀਸਦੀ ਦੀ ਤੇਜ਼ੀ ਨਾਲ 29,243 ਦੇ ਪੱਧਰ 'ਤੇ ਚੱਲ ਰਿਹਾ ਸੀ। ਜਾਪਾਨ ਦਾ ਬਾਜ਼ਾਰ ਨਿੱਕੇਈ ਅੱਜ ਬੰਦ ਹੈ। ਉੱਥੇ ਹੀ, ਕੋਰੀਆ ਦਾ ਕੋਸਪੀ 10 ਅੰਕ ਯਾਨੀ 0.31 ਫੀਸਦੀ ਦੀ ਤੇਜ਼ੀ ਨਾਲ 3,191 'ਤੇ ਕਾਰੋਬਾਰ ਕਰ ਰਿਹਾ ਸੀ। ਫੈੱਡ ਦੀ ਨੀਤੀ ਜਾਰੀ ਹੋਣ ਤੋਂ ਪਹਿਲਾਂ ਇਹ ਗਿਰਾਵਟ ਵਿਚ ਸਨ।

ਇਹ ਵੀ ਪੜ੍ਹੋ- ਜ਼ੋਮੈਟੋ ਦੇ IPO ਦਾ ਇੰਤਜ਼ਾਰ ਖ਼ਤਮ, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ


author

Sanjeev

Content Editor

Related News