ਬਾਜ਼ਾਰ 'ਚ ਉਛਾਲ, ਸੈਂਸੈਕਸ 190 ਅੰਕ ਦੀ ਬੜ੍ਹਤ ਨਾਲ 48,500 ਤੋਂ ਪਾਰ ਖੁੱਲ੍ਹਾ

Tuesday, Apr 27, 2021 - 09:19 AM (IST)

ਬਾਜ਼ਾਰ 'ਚ ਉਛਾਲ, ਸੈਂਸੈਕਸ 190 ਅੰਕ ਦੀ ਬੜ੍ਹਤ ਨਾਲ 48,500 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ ਨਾਲ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 193.39 ਅੰਕ ਯਾਨੀ 0.40 ਫ਼ੀਸਦੀ ਦੀ ਤੇਜ਼ੀ ਨਾਲ 48,579.90 ਦੇ ਪੱਧਰ 'ਤੇ ਖੁੱਲ੍ਹਾ ਹੈ। ਐੱਨ. ਐੱਸ. ਈ. ਨਿਫਟੀ ਨੇ 37.55 ਅੰਕ ਯਾਨੀ 0.26 ਫ਼ੀਸਦੀ ਦੀ ਮਜਬੂਤੀ ਨਾਲ 14,522.55 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਬੀ. ਐੱਸ. ਈ. 30 ਵਿਚ ਕਾਰੋਬਾਰ ਦੇ ਸ਼ੁਰੂ ਵਿਚ 9 ਸਟਾਕ ਗਿਰਾਵਟ ਵਿਚ ਦੇਖਣ ਨੂੰ ਮਿਲੇ। ਹਿੰਡਾਲਕੋ ਤੇ ਰਿਲਾਇੰਸ ਟਾਪ ਗੇਨਰ ਦੇਖਣ ਨੂੰ ਮਿਲੇ ਹਨ।

PunjabKesari

ਕਾਰਪੋਰੇਟ ਨਤੀਜੇ ਜਾਰੀ ਹੋਣ ਵਿਚਕਾਰ ਬਾਜ਼ਾਰ ਦੀ ਨਜ਼ਰ ਹੁਣ ਮਾਰੂਤੀ, ਐਕਸਿਸ ਬੈਂਕ, ਬਜਾਜ ਫਾਈਨੈਂਸ ਅਤੇ ਬ੍ਰਿਟਾਨੀਆ ਦੀ ਕਮਾਈ 'ਤੇ ਹੋਵੇਗੀ। ਇਸ ਵਿਚਕਾਰ ਆਕਸਫੋਰਡ ਇਕਨੋਮਿਕਸ ਨੇ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 10.2 ਫ਼ੀਸਦ ਕਰ ਦਿੱਤਾ ਹੈ ਜੋ ਪਹਿਲਾਂ 11.8 ਫ਼ੀਸਦ ਦਾ ਸੀ। ਉੱਥੇ ਹੀ, ਟੈੱਕ ਮਹਿੰਦਰਾ ਦਾ ਮੁਨਾਫਾ 35 ਫ਼ੀਸਦੀ ਵਧਿਆ ਹੈ ਪਰ ਇਹ ਬਾਜ਼ਾਰ ਉਮੀਦਾਂ ਤੋਂ ਘੱਟ ਰਿਹਾ।

ਇਹ ਵੀ ਪੜ੍ਹੋ- TECH ਮਹਿੰਦਰਾ ਨੂੰ ਸ਼ਾਨਦਾਰ ਮੁਨਾਫ਼ਾ, ਨਿਵੇਸ਼ਕਾਂ ਨੂੰ ਮਿਲੇਗਾ ਇੰਨਾ ਡਿਵੀਡੈਂਡ

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ, ਡਾਓ 0.18 ਫੀਸਦੀ ਗਿਰਾਵਟ ਨਾਲ, ਜਦੋਂ ਕਿ ਐੱਸ. ਐਂਡ ਪੀ 0.18 ਫ਼ੀਸਦੀ ਤੇ ਨੈਸਡੇਕ 0.87 ਫ਼ੀਸਦੀ ਦੀ ਤੇਜ਼ੀ ਵਿਚ ਬੰਦ ਹੋਏ। ਉੱਥੇ ਹੀ, ਏਸ਼ੀਆਈ ਬਾਜ਼ਾਰ ਦੇਖੀਏ ਤਾਂ ਇਨ੍ਹਾਂ ਵਿਚ ਮਿਲੇ-ਜੁਲੇ ਰੁਝਾਨ ਹਨ।

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.2 ਫ਼ੀਸਦੀ ਦੀ ਗਿਰਾਵਟ ਨਾਲ 3,434 'ਤੇ ਸੀ। ਹਾਲਾਂਕਿ, ਹਾਂਗਕਾਂਗ ਦਾ ਹੈਂਗ ਸੇਂਗ 26 ਅੰਕ ਯਾਨੀ 0.09 ਫ਼ੀਸਦੀ ਦੀ ਤੇਜ਼ੀ ਨਾਲ 28,978 ਦੇ ਪੱਧਰ 'ਤੇ ਸੀ। ਜਾਪਾਨ ਦਾ ਨਿੱਕੇਈ 35 ਅੰਕ ਯਾਨੀ 0.12 ਫ਼ੀਸਦੀ ਦੀ ਗਿਰਾਵਟ ਨਾਲ 29,091 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 60 ਅੰਕ ਯਾਨੀ 0.4 ਫ਼ੀਸਦੀ ਦੀ ਬੜ੍ਹਤ ਨਾਲ 14,546 'ਤੇ ਸੀ। ਕੋਰੀਆ ਦਾ ਕੋਸਪੀ 4 ਅੰਕ ਯਾਨੀ 0.1 ਫੀਸਦੀ ਦੀ ਗਿਰਾਵਟ ਨਾਲ 3,216 'ਤੇ ਕਾਰੋਬਾਰ ਕਰ ਰਿਹਾ ਸੀ।

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News