ਬਾਜ਼ਾਰ 'ਚ ਤੇਜ਼ੀ, ਸੈਂਸੈਕਸ 168 ਅੰਕ ਦੀ ਬੜ੍ਹਤ ਨਾਲ 50,000 ਤੋਂ ਪਾਰ ਖੁੱਲ੍ਹਾ

Thursday, May 20, 2021 - 09:17 AM (IST)

ਬਾਜ਼ਾਰ 'ਚ ਤੇਜ਼ੀ, ਸੈਂਸੈਕਸ 168 ਅੰਕ ਦੀ ਬੜ੍ਹਤ ਨਾਲ 50,000 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 168.60 ਅੰਕ ਯਾਨੀ 0.34 ਫ਼ੀਸਦੀ ਦੀ ਹਲਕੀ ਮਜਬੂਤੀ ਨਾਲ 50,071.24 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 22.05 ਅੰਕ ਯਾਨੀ 0.15 ਫ਼ੀਸਦੀ ਦੀ ਤੇਜ਼ੀ ਨਾਲ 15,052.20 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਉੱਥੇ ਹੀ, ਪ੍ਰਚੂਨ ਨਿਵੇਸ਼ਕ ਵੀ ਅੱਜ ਐਕਸਿਸ ਬੈਂਕ ਦੇ ਸ਼ੇਅਰ ਆਫ਼ਰ ਫਾਰ ਸੇਲ (ਓ. ਐੱਫ. ਐੱਸ.) ਵਿਚ ਖ਼ਰੀਦ ਸਕਦੇ ਹਨ।

ਹੈਵੈਲਜ਼ ਇੰਡੀਆ, ਬੋਸ਼, ਐੱਚ. ਪੀ. ਸੀ. ਐੱਲ., ਰੀਲੈਕਸੋ ਫੁਟਵਰਸ, ਟੋਰੈਂਟ ਪਾਵਰ, ਜ਼ੀ ਐਂਟਰਟੇਨਮੈਂਟ, ਕੇ. ਐੱਨ. ਆਰ. ਕੰਸਟ੍ਰਕਸ਼ਨਜ਼, ਜੇ. ਕੇ. ਲਕਸ਼ਮੀ ਸੀਮੈਂਟ, ਮੇਘਮਨੀ ਆਰਗੇਨਿਕਸ ਅਤੇ ਊਸ਼ਾ ਮਾਰਟਿਨ ਅੱਜ ਮਾਰਚ ਤਿਮਾਹੀ ਨਤੀਜੇ ਐਲਾਨਣਗੀਆਂ।

ਗਲੋਬਲ ਬਾਜ਼ਾਰ-
ਕ੍ਰਿਪਟੋਕਰੰਸੀ ਦੀਆਂ ਕੀਮਤਾਂ ਵਿਚ ਗਿਰਾਵਟ ਵਿਚਕਾਰ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ਅਮਰੀਕੀ ਬਾਜ਼ਾਰ ਗਿਰਾਵਟ ਵਿਚ ਬੰਦ ਹੋਏ ਹਨ। ਡਾਓ ਜੋਂਸ 164.62 ਅੰਕ ਯਾਨੀ 0.48 ਫ਼ੀਸਦੀ ਟੁੱਟ ਕੇ 33,896.04 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.3 ਫ਼ੀਸਦੀ ਡਿੱਗ ਕੇ 4,115.68 'ਤੇ ਅਤੇ ਨੈਸਡੇਕ ਕੰਪੋਜ਼ਿਟ 0.03 ਫ਼ੀਸਦੀ ਦੀ ਗਿਰਾਵਟ ਨਾਲ 13,299 'ਤੇ ਬੰਦ ਹੋਇਆ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 14 ਅੰਕ ਯਾਨੀ 0.05 ਫ਼ੀਸਦੀ ਦੀ ਗਿਰਾਵਟ ਨਾਲ 28,030 'ਤੇ ਚੱਲ ਰਿਹਾ ਸੀ। 

ਇਸ ਵਿਚਕਾਰ ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 9 ਅੰਕ ਯਾਨੀ 0.06 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 15,044 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.63 ਫ਼ੀਸਦੀ ਲੁੜਕ ਕੇ 3,489 'ਤੇ ਸੀ। ਹਾਂਗਕਾਂਗ ਦਾ ਹੈਂਗਸੇਂਗ ਵੀ 0.92 ਫ਼ੀਸਦੀ ਦੀ ਗਿਰਾਵਟ ਨਾਲ 28,334 'ਤੇ ਟ੍ਰੇਡ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਕੋਸਪੀ 0.7 ਫ਼ੀਸਦੀ ਕਮਜ਼ੋਰ ਹੋ ਕੇ 3,152 'ਤੇ ਕਾਰੋਬਾਰ ਕਰ ਰਿਹਾ ਸੀ। 


author

Sanjeev

Content Editor

Related News