ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ''ਚ ਉਤਾਰ-ਚੜ੍ਹਾਅ, ਮਾਮੂਲੀ ਵਾਧੇ ''ਤੇ ਖੁੱਲ੍ਹੇ ਸੈਂਸੈਕਸ-ਨਿਫਟੀ

01/31/2020 10:23:33 AM

ਨਵੀਂ ਦਿੱਲੀ—ਦੇਸ਼ 'ਚ ਆਮ ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਦਿਸ ਰਿਹਾ ਹੈ। ਵੀਰਵਾਰ ਨੂੰ ਗਿਰਾਵਟ ਦੇ ਬਾਅਦ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦਰਜ ਕੀਤਾ ਗਿਆ ਹੈ। 45.74 ਅੰਕਾਂ ਦੀ ਤੇਜ਼ੀ ਦੇ ਨਾਲ ਸੈਂਸੈਕਸ 40959.56 ਦੇ ਪੱਧਰ 'ਤੇ ਰਿਹਾ ਤਾਂ ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.35 ਦੇ ਮਾਮੂਲੀ ਵਾਧੇ ਨਾਲ 12036.15 'ਤੇ ਰਿਹਾ ਹੈ।
ਜਨਵਰੀ ਦੇ ਡੈਰੀਵੇਟਿਵਸ ਸੌਦਿਆਂ ਦੀ ਖਤਮ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ ਅਤੇ ਇੰਫੋਸਿਸ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਸੈਂਸੈਕਸ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 250 ਅੰਕ ਤੋਂ ਜ਼ਿਆਦਾ ਡਿੱਗ ਗਿਆ। ਸੈਂਸੈਕਸ ਦੀਆਂ ਕੰਪਨੀਆਂ 'ਚ ਟਾਟਾ ਸਟੀਲ 'ਚ ਸਭ ਤੋਂ ਜ਼ਿਆਦਾ ਦੋ ਫੀਸਦੀ ਤੱਕ ਦੀ ਗਿਰਾਵਟ ਆਈ। ਇਸ ਦੇ ਇਲਾਵਾ ਇੰਡਸਇੰਡ ਬੈਂਕ, ਰਿਲਾਇੰਸ ਇੰਡਸਟਰੀਜ਼, ਨੈਸਲੇ ਇੰਡੀਆ, ਭਾਰਤੀ ਏਅਰਟੈੱਲ, ਭਾਰਤੀ ਸਟੇਟ ਬੈਂਕ, ਕੋਟਕ ਬੈਂਕ ਅਤੇ ਇੰਫੋਸਿਸ ਦੇ ਸ਼ੇਅਰ ਵੀ ਹੇਠਾਂ ਰਹੇ। ਦੂਜੇ ਪਾਸੇ ਪਾਵਰਗ੍ਰਿਡ, ਐੱਨ.ਟੀ.ਪੀ.ਸੀ., ਹੀਰੋ ਮੋਟੋਕਾਰਪ, ਟੀ.ਸੀ.ਐੱਸ. ਅਤੇ ਐੱਚ.ਸੀ.ਐੱਸ. ਟੈੱਕ ਦੇ ਸ਼ੇਅਰ ਵਾਧੇ 'ਚ ਰਹੇ।
ਕਾਰੋਬਾਰੀਆਂ ਮੁਤਾਬਕ ਜਨਵਰੀ ਦੇ ਵਾਇਦਾ ਅਤੇ ਵਿਕਲਪ (ਐੱਫ ਐਂਡ ਓ) ਸੌਦਿਆਂ ਦੇ ਖਤਮ ਤੋਂ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਉਤਾਰ-ਚੜ੍ਹਾਅ ਦੇਖਿਆ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਸੰਸਾਰਕ ਅਰਥਵਿਵਸਥਾ 'ਤੇ ਕੋਰੋਨਾ ਵਾਇਰਸ ਦਾ ਅਸਰ ਪੈਣ ਨਾਲ ਚਿੰਤਾਵਾਂ ਦੇ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦਾ ਰੁਖ ਰਿਹਾ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ।


Aarti dhillon

Content Editor

Related News