Reciprocal Tariffs ਦਾ ਬਾਜ਼ਾਰ ''ਤੇ ਮਿਸ਼ਰਤ ਪ੍ਰਭਾਵ, ਲਾਲ ਨਿਸ਼ਾਨ ''ਚ ਬੰਦ ਹੋਏ ਸੈਂਸੈਕਸ-ਨਿਫਟੀ
Thursday, Apr 03, 2025 - 03:45 PM (IST)

ਮੁੰਬਈ - ਟਰੰਪ ਨੇ ਦੁਨੀਆ ਦੇ ਸਾਰੇ ਦੇਸ਼ਾਂ 'ਤੇ ਵੱਡਾ ਟੈਰਿਫ ਲਗਾ ਦਿੱਤਾ ਹੈ। ਬੁੱਧਵਾਰ ਰਾਤ ਨੂੰ ਉਨ੍ਹਾਂ ਨੇ ਭਾਰਤ 'ਤੇ 26 ਫੀਸਦੀ ਅਤੇ ਚੀਨ 'ਤੇ 34 ਫੀਸਦੀ ਦੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅੱਜ ਨਿਫਟੀ ਦੀ ਹਫਤਾਵਾਰੀ ਮਿਆਦ 'ਤੇ ਸ਼ੇਅਰ ਬਾਜ਼ਾਰ ਵੱਡੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ 500 ਅੰਕ ਡਿੱਗ ਗਿਆ ਸੀ। ਇਸ ਦੇ ਨਾਲ ਹੀ ਨਿਫਟੀ ਵੀ 130 ਅੰਕ ਡਿੱਗ ਗਿਆ। ਅੱਜ ਕਲੋਜ਼ਿੰਗ ਦੇ ਸਮੇਂ ਸੈਂਸੈਕਸ 322.08 ਅੰਕ ਭਾਵ 0.42% ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 76,295.36 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 12 ਸਟਾਕ ਵਾਧੇ ਨਾਲ ਅਤੇ 18 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ 'ਚ ਕਰੀਬ 82.25 ਅੰਕ ਭਾਵ 0.35% ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 23,250.10 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈਟੀ, ਆਟੋ ਅਤੇ ਬੈਂਕਿੰਗ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।