ਆਟੋ ਅਤੇ ਮੈਟਲਸ ਸਟਾਕਸ ’ਚ ਖਰੀਦਦਾਰੀ ਕਾਰਨ ਰਿਕਾਰਡ ਹਾਈ ’ਤੇ ਸੈਂਸੈਕਸ-ਨਿਫਟੀ

Friday, Sep 27, 2024 - 10:53 AM (IST)

ਮੁੰਬਈ (ਭਾਸ਼ਾ) - ਅੱਜ ਦਾ ਕਾਰੋਬਾਰੀ ਸੈਸ਼ਨ ਫਿਰ ਤੋਂ ਭਾਰਤੀ ਸ਼ੇਅਰ ਬਾਜ਼ਾਰ ਲਈ ਇਤਿਹਾਸਕ ਰਿਹਾ ਹੈ । ਨਿਵੇਸ਼ਕਾਂ ਦੀ ਜ਼ੋਰਦਾਰ ਖਰੀਦਦਾਰੀ ਕਾਰਨ ਬਾਂਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਨਵੇਂ ਰਿਕਾਰਡ ਹਾਈ ’ਤੇ ਕਲੋਜ਼ ਹੋਇਆ ਹੈ।

ਬਾਜ਼ਾਰ ’ਚ ਆਈ ਇਸ ਸ਼ਾਨਦਾਰ ਤੇਜ਼ੀ ’ਚ ਮੈਟਲਸ ਅਤੇ ਆਟੋ ਸੈਕਟਰ ਦੇ ਸਟਾਕਸ ਦਾ ਯੋਗਦਾਨ ਰਿਹਾ ਹੈ। ਅਜੋਕਾ ਕਾਰੋਬਾਰ ਖਤਮ ਹੋਣ ’ਤੇ ਬੀ. ਐੱਸ. ਈ. ਸੈਂਸੈਕਸ 666.25 ਅੰਕਾਂ ਦੇ ਉਛਾਲ ਨਾਲ 85836.12 ਦੇ ਪੱਧਰ ’ਤੇ ਕਲੋਜ਼ ਹੋਇਆ, ਜਦੋਂਕਿ ਐੱਨ. ਐੱਸ. ਈ. ਦਾ ਨਿਫਟੀ 211.90 ਅੰਕਾਂ ਦੇ ਉਛਾਲ ਨਾਲ 26,216.05 ਦੇ ਪੱਧਰ ’ਤੇ ਬੰਦ ਹੋਇਆ ਹੈ।

ਨਵੇਂ ਹਾਈ ’ਤੇ ਮਾਰਕੀਟ ਕੈਪ

ਸ਼ੇਅਰ ਬਾਜ਼ਾਰ ’ਚ ਸ਼ਾਨਦਾਰ ਤੇਜ਼ੀ ਕਾਰਨ ਬਾਜ਼ਾਰ ਦਾ ਮਾਰਕੀਟ ਕੈਪ ਨਵੇਂ ਇਤਿਹਾਸਕ ਹਾਈ ’ਤੇ ਜਾ ਪੁੱਜਿਆ ਹੈ। ਬੀ. ਐੱਸ. ਈ. ’ਤੇ ਲਿਸਟਿਡ ਸਟਾਕਸ ਦਾ ਮਾਰਕੀਟ ਕੈਪ 477.16 ਲੱਖ ਕਰੋਡ਼ ’ਤੇ ਕਲੋਜ਼ ਹੋਇਆ ਹੈ, ਜੋ ਪਿਛਲੇ ਕਾਰੋਬਾਰੀ ਸੈਸ਼ਨ ’ਚ 475.25 ਲੱਖ ਕਰੋਡ਼ ਰੁਪਏ ਰਿਹਾ ਸੀ । ਅਜੋਕੇ ਸੈਸ਼ਨ ’ਚ ਮਾਰਕੀਟ ਕੈਪ ’ਚ 1.91 ਲੱਖ ਕਰੋਡ਼ ਰੁਪਏ ਦਾ ਉਛਾਲ ਦੇਖਣ ਨੂੰ ਮਿਲਿਆ ਹੈ।


Harinder Kaur

Content Editor

Related News