ਸੈਂਸੈਕਸ 214 ਅੰਕ ਟੁੱਟਿਆ, ਨਿਫਟੀ 11,300 ਅੰਕ ਤੋਂ ਹੇਠਾਂ

Wednesday, Mar 04, 2020 - 05:01 PM (IST)

ਸੈਂਸੈਕਸ 214 ਅੰਕ ਟੁੱਟਿਆ, ਨਿਫਟੀ 11,300 ਅੰਕ ਤੋਂ ਹੇਠਾਂ

ਮੁੰਬਈ—ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਬਾਅਦ ਨਿਵੇਸ਼ਕ ਕਾਫੀ ਸਾਵਧਾਨੀ ਵਰਤ ਰਹੇ ਹਨ, ਜਿਸ ਨਾਲ ਬੁੱਧਵਾਰ ਨੂੰ ਉਤਾਰ-ਚੜ੍ਹਾਅ ਭਰੇ ਕਾਰੋਬਾਰ 'ਚ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਫਿਰ ਹੇਠਾਂ ਆਇਆ ਅਤੇ 214 ਅੰਕ ਦੇ ਨੁਕਸਾਨ ਦੇ ਨਾਲ ਬੰਦ ਹੋਇਆ | ਹਾਲਾਂਕਿ ਮੰਗਲਵਾਰ ਨੂੰ ਸੈਂਸੈਕਸ ਲਾਭ 'ਚ ਰਿਹਾ ਸੀ | ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ 'ਚ ਕਾਰੋਬਾਰ ਦੇ ਦੌਰਾਨ 945 ਅੰਕ ਭਾਵ ਉੱਪਰ-ਹੇਠਾਂ ਹੋਣ ਦੇ ਬਾਅਦ ਅੰਤ 'ਚ 214.22 ਅੰਕ ਜਾਂ 0.55 ਫੀਸਦੀ ਦੇ ਨੁਕਸਾਨ ਨਾਲ 38,409.48 ਅੰਕ 'ਤੇ ਬੰਦ ਹੋਇਆ | ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 52.30 ਅੰਕ ਜਾਂ 0.46 ਫੀਸਦੀ ਦੇ ਨੁਕਸਾਨ ਨਾਲ 11,300 ਅੰਕ ਤੋਂ ਹੇਠਾਂ 11,251 ਅੰਕ 'ਤੇ ਬੰਦ ਹੋਇਆ | 
ਸੈਂਸੈਕਸ ਦੀਆਂ ਕੰਪਨੀਆਂ 'ਚ ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਆਈ.ਟੀ.ਸੀ., ਅਲਟ੍ਰਾਟੈੱਕ ਸੀਮੈਂਟ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਆਈ | ਉੱਧਰ ਸਨਫਾਰਮਾ, ਟੈੱਕ ਮਹਿੰਦਰਾ, ਮਹਿੰਦਰਾ ਐਾਡ ਮਹਿੰਦਰਾ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਲਾਭ 'ਚ ਰਹੇ | ਕਾਰੋਬਾਰੀਆਂ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ 28 ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਇਸ ਨਾਲ ਘਰੇਲੂ ਬਾਜ਼ਾਰਾਂ 'ਚ ਕਾਫੀ ਉਤਾਰ-ਚੜ੍ਹਾਅ ਰਿਹਾ | ਸੈਸ਼ਨ ਦੀ ਸ਼ੁਰੂਆਤ ਦੇ ਸਮੇਂ ਤੱਕ ਸਿਰਫ ਛੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ | ਅਮਰੀਕਾ ਦੇ ਕੇਂਦਰੀ ਬੈਂਕ ਨੇ ਵਿਆਜ਼ ਦਰਾਂ 'ਚ ਅੱਧਾ ਫੀਸਦੀ ਦੀ ਕਟੌਤੀ ਕੀਤੀ ਹੈ | ਇਸ ਨਾਲ ਸੰਸਾਰਕ ਸ਼ੇਅਰ ਬਾਜ਼ਾਰਾਂ 'ਚ ਲਾਭ ਰਿਹਾ | ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਆਰਥਿਕ ਗਤੀਵਿਧੀਆਂ ਦੇ ਲਈ ਖਤਰਾ ਪੈਦਾ ਕਰੇਗਾ | ਹਾਲਾਂਕਿ ਫੈਡਰਲ ਰਿਜ਼ਰਵ ਦੇ ਵਿਆਜ਼ ਦਰ ਕਟੌਤੀ ਦਾ ਫੈਸਲਾ ਭਾਰਤੀ ਨਿਵੇਸ਼ਕਾਂ 'ਚ ਉਤਸ਼ਾਹ ਪੈਦਾ ਨਹੀਂ ਕਰ ਸਕਿਆ | ਆਸ਼ਿਕਾ ਇੰਸਟੀਊਸ਼ਨ ਇਕਵਟੀ ਰਿਸਰਚ ਦਾ ਕਹਿਣਾ ਹੈ ਕਿ ਅਜੇ ਇਸ ਗੱਲ ਨੂੰ ਲੈ ਕੇ ਅਨਿਸ਼ਚਿਤਤਾ ਹੈ ਕਿ ਕਿੰਝ ਵੱਡੀਆਂ ਅਰਥਵਿਵਸਥਾ ਵਾਇਰਸ ਨੂੰ ਫੈਲਣ ਤੋਂ ਰੋਕਣਗੀਆਂ | ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ, ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਹਾਂ-ਪੱਖੀ ਰੁਖ ਦੇ ਨਾਲ ਬੰਦ ਹੋਇਆ |


author

Aarti dhillon

Content Editor

Related News