ਸ਼ੇਅਰ ਬਾਜ਼ਾਰ 'ਚ ਰਿਕਵਰੀ : ਸੈਂਸੈਕਸ 485 ਤੋਂ ਵੱਧ ਅੰਕ ਵਧਿਆ ਤੇ ਨਿਫਟੀ ਵੀ ਚੜ੍ਹ ਕੇ 24,365 ਦੇ ਪੱਧਰ 'ਤੇ
Wednesday, Nov 06, 2024 - 10:45 AM (IST)
ਮੁੰਬਈ - ਅੱਜ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ਦੇ ਨਤੀਜੇ ਅੱਜ ਰਾਤ ਤੱਕ ਆ ਜਾਣਗੇ। ਵੋਟਿੰਗ ਦੇ ਨਤੀਜਿਆਂ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦਰਮਿਆਨ ਸੈਂਸੈਕਸ ਅੱਜ ਯਾਨੀ 6 ਨਵੰਬਰ ਨੂੰ 485.26 ਅੰਕ ਭਾਵ 0.61 ਫ਼ੀਸਦੀ ਦੇ ਵਾਧੇ ਨਾਲ 79,961.89 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 21 ਵਾਧੇ ਨਾਲ ਅਤੇ 09 ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
National Stock Exchange
ਦੂਜੇ ਪਾਸੇ ਨਿਫਟੀ 'ਚ ਵੀ 151.85 ਅੰਕ ਭਾਵ 0.63% ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 24,365.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 38 ਵੱਧ ਰਹੇ ਹਨ, 11 ਵਿੱਚ ਗਿਰਾਵਟ ਅਤੇ 1 ਸਟਾਕ ਵਿਚ ਸਥਿਰ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। NSE ਦੇ ਸਾਰੇ ਸੈਕਟਰਲ ਸੂਚਕਾਂਕ ਤੇਜ਼ੀ ਨਾਲ ਵਪਾਰ ਕਰ ਰਹੇ ਹਨ।
ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਰਹੀ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ 'ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਅੰਤਰਰਾਸ਼ਟਰੀ ਸਟੈਂਡਰਡ ਬ੍ਰੈਂਟ ਕਰੂਡ 0.94 ਫੀਸਦੀ ਡਿੱਗ ਕੇ 74.82 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਮੰਗਲਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਸ਼ੁੱਧ 2,569.41 ਕਰੋੜ ਰੁਪਏ ਦੇ ਸ਼ੇਅਰ ਵੇਚੇ। ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 3,030 ਕਰੋੜ ਰੁਪਏ ਦਾ ਨਿਵੇਸ਼ ਕੀਤਾ।
Swiggy ਅਤੇ ACME ਸੋਲਰ ਹੋਲਡਿੰਗਜ਼ ਦਾ IPO ਅੱਜ ਖੁੱਲ੍ਹੇਗਾ
Swiggy Limited ਅਤੇ ACME ਸੋਲਰ ਹੋਲਡਿੰਗਜ਼ ਲਿਮਟਿਡ ਦਾ IPO ਅੱਜ ਖੁੱਲ੍ਹ ਰਿਹਾ ਹੈ। ਨਿਵੇਸ਼ਕ 8 ਨਵੰਬਰ ਤੱਕ ਬੋਲੀ ਲਗਾ ਸਕਣਗੇ। 13 ਨਵੰਬਰ ਨੂੰ ਦੋਵਾਂ ਕੰਪਨੀਆਂ ਦੇ ਸ਼ੇਅਰ ਬੰਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕੀਤੇ ਜਾਣਗੇ।
ਕੱਲ੍ਹ ਬਾਜ਼ਾਰ ਨੇ ਦਰਜ ਕੀਤੀ ਰਿਕਵਰੀ
ਕੱਲ੍ਹ ਯਾਨੀ 5 ਨਵੰਬਰ ਨੂੰ ਸੈਂਸੈਕਸ ਨੇ ਦਿਨ ਦੇ ਹੇਠਲੇ ਪੱਧਰ 78,296 ਤੋਂ 1,180 ਅੰਕ ਮੁੜ ਵਾਧਾ ਦਰਜ ਕੀਤਾ ਸੀ। ਇਹ 694 ਅੰਕਾਂ ਦੇ ਵਾਧੇ ਨਾਲ 79,476 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ ਨੇ ਵੀ ਦਿਨ ਦੇ ਹੇਠਲੇ ਪੱਧਰ 23,842 ਤੋਂ 371 ਅੰਕ ਮੁੜ ਵਾਪਸੀ ਕੀਤੀ। ਇਹ 217 ਅੰਕਾਂ ਦੇ ਵਾਧੇ ਨਾਲ 24,213 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 21 'ਚ ਤੇਜ਼ੀ ਅਤੇ 9 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 39 ਵਧੇ ਅਤੇ 11 'ਚ ਗਿਰਾਵਟ ਦਰਜ ਕੀਤੀ ਗਈ।