ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 246 ਅੰਕ ਚੜ੍ਹਿਆ ਅਤੇ ਨਿਫਟੀ 11662 ਦੇ ਪੱਧਰ ''ਤੇ ਬੰਦ

10/18/2019 4:21:38 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 246.32 ਅੰਕ ਭਾਵ 0.63 ਫੀਸਦੀ ਦੇ ਵਾਧੇ ਨਾਲ 39,298.38 ਦੇ ਪੱਧਰ 'ਤੇ ਅਤੇ ਨਿਫਟੀ 75.50 ਅੰਕ ਭਾਵ 0.65 ਫੀਸਦੀ ਦੇ ਵਾਧੇ ਨਾਲ 11,661.85 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.78 ਫੀਸਦੀ ਵਧ ਕੇ 14420 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 1.65 ਫੀਸਦੀ ਦੇ ਵਾਧੇ ਨਾਲ 13126 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 131 ਅੰਕਾਂ ਦੇ ਵਾਧੇ ਨਾਲ 29120 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਆਈ.ਟੀ.ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 0.64 ਫੀਸਦੀ, ਮੈਟਲ ਇੰਡੈਕਸ 1.87 ਫੀਸਦੀ ਅਤੇ ਆਈ.ਟੀ. ਇੰਡੈਕਸ 0.84 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਯੈੱਸ ਬੈਂਕ, ਕੋਲ ਇੰਡੀਆ, ਗ੍ਰਾਸਿਸ, ਅਦਾਨੀ ਪੋਰਟਰ, ਪਾਵਰ ਗ੍ਰਿਡ ਕਾਰਪ, ਮਾਰੂਤੀ ਸੁਜ਼ੂਕੀ, ਓ.ਐੱਨ.ਜੀ.ਸੀ.
ਟਾਪ ਲੂਜ਼ਰਸ
ਟਾਟਾ ਮੋਟਰਸ, ਬਜਾਜ ਆਟੋ, ਆਇਸ਼ਰ ਮੋਟਰਸ, ਹਿੰਡਾਲਕੋ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ, ਇੰਫੋਸਿਸ।


Aarti dhillon

Content Editor

Related News