ਬਾਜ਼ਾਰ ''ਚ ਤੇਜ਼ੀ, ਸੈਂਸੈਕਸ 153 ਅੰਕ ਚੜਿ੍ਹਆ ਅਤੇ ਨਿਫਟੀ 10988 ਦੇ ਪੱਧਰ''ਤੇ ਖੁੱਲਿ੍ਹਆ

08/30/2019 9:32:05 AM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ | ਕਾਰੋਬਾਰ ਦੀ ਸ਼ੁਰੂਆਤ 'ਚ 153.33 ਅੰਕ ਭਾਵ 0.41 ਫੀਸਦੀ ਵਧ ਕੇ 37,222.26 'ਤੇ ਅਤੇ ਨਿਫਟੀ 39.50 ਅੰਕ ਭਾਵ 0.36 ਫੀਸਦੀ ਚੜ੍ਹ ਕੇ 10,987.80 'ਤੇ ਖੁੱਲਿ੍ਹਆ ਹੈ |
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.29 ਫੀਸਦੀ ਅਤੇ ਮਿਡਕੈਪ ਇੰਡੈਕਸ 0.29 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ |
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਅਤੇ ਆਟੋ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਨਿਫਟੀ ਦੇ ਆਟੋ ਇੰਡੈਕਸ 'ਚ 0.67 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਬੈਂਕ ਨਿਫਟੀ ਇੰਡੈਕਸ 155 ਅੰਕ ਵਧ ਕੇ 28106 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ | ਉੱਧਰ ਰਿਐਲਟੀ ਇੰਡੈਕਸ 0.12 ਫੀਸਦੀ, ਫਾਰਮਾ ਇੰਡੈਕਸ 0.57 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ |
ਟਾਪ ਗੇਨਰਸ
ਟਾਟਾ ਸਟੀਲ, ਵੇਦਾਂਤਾ, ਇੰਡੀਆਬੁਲਸ ਹਾਊਸਿੰਗ, ਜੇ.ਐੱਸ.ਡਬਲਿਊ ਸਟੀਲ, ਹਿੰਡਾਲਕੋ, ਟਾਟਾ ਮੋਟਰਸ, ਮਹਿੰਦਰਾ ਐਾਡ ਮਹਿੰਦਰਾ, ਐੱਚ.ਡੀ.ਐੱਫ.ਸੀ.
ਟਾਪ ਲੂਜ਼ਰਸ
ਸਨ ਫਾਰਮਾ, ਭਾਰਤੀ ਇੰਫਰਾਟੈੱਲ, ਓ.ਐੱਨ.ਜੀ.ਸੀ., ਐੱਚ.ਸੀ.ਐੱਲ. ਟੈੱਕ, ਸਿਪਲਾ, ਟੀ.ਸੀ.ਐੱਸ.


Aarti dhillon

Content Editor

Related News