ਬਾਜ਼ਾਰ ਧੜੰਮ, ਸੈਂਸੈਕਸ 638 ਅੰਕ ਦੀ ਭਾਰੀ ਗਿਰਾਵਟ ਨਾਲ 48,200 ਤੋਂ ਡਿੱਗਾ

Monday, May 03, 2021 - 09:18 AM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਕਮਜ਼ੋਰ ਸੰਕੇਤਾਂ ਅਤੇ ਕੋਰੋਨਾ ਕਾਰਨ ਵੱਧ ਰਹੇ ਲਕਾਡਾਊਨ ਕਾਰਨ ਸੋਮਵਾਰ ਨੂੰ ਭਾਰਤੀ ਬਾਜ਼ਾਰ ਵੱਡੀ ਗਿਰਾਵਟ ਨਾਲ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 638.68 ਅੰਕ ਯਾਨੀ 1.31 ਫ਼ੀਸਦੀ ਡਿੱਗ ਕੇ 48,143.68 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 184.60  ਅੰਕ ਯਾਨੀ 1.26 ਫ਼ੀਸਦੀ ਦੀ ਗਿਰਾਵਟ ਨਾਲ 14,446.50 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਬਾਜ਼ਾਰ ਨਿਵੇਸ਼ਕਾਂ ਦੀ ਨਜ਼ਰ ਕਾਰਪੋਰੇਟ ਨਤੀਜਿਆਂ 'ਤੇ ਵੀ ਹੈ।

ਗੋਦਰੇਜ ਪ੍ਰਾਪਰਟੀਜ਼, ਆਈ. ਡੀ. ਬੀ. ਆਈ. ਬੈਂਕ, ਕੋਟਕ ਮਹਿੰਦਰਾ ਬੈਂਕ, ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ, ਐੱਲ. ਐਂਡ ਟੀ. ਟੈੱਕ, ਵਰੁਣ ਬੇਵਰੇਜ, ਟਾਟਾ ਕੈਮੀਕਲ, ਹੋਮ ਫਸਟ ਫਾਈਨੈਂਸ ਅਤੇ ਮਹਿੰਦਰਾ ਹਾਲੀਡੇ ਅੱਜ ਮਾਰਚ ਤਿਮਾਹੀ ਦੇ ਨਤੀਜੇ ਐਲਾਨਣਗੀਆਂ।

ਗਲੋਬਲ ਬਾਜ਼ਾਰ-
ਗਲੋਬਲ ਬਾਜ਼ਾਰ ਵਿਚ ਅਮਰੀਕੀ ਵਾਇਦਾ ਬਾਜ਼ਾਰ ਦੇਖੀਏ ਤਾਂ ਡਾਓ ਫਿਊਚਰ 110 ਅੰਕ ਯਾਨੀ 0.3 ਫ਼ੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ, ਐੱਸ. ਐੱਡ. ਪੀ.-500 ਫਿਊਚਰ, ਨੈਸਡੈਕ ਫਿਊਚਰ ਵਿਚ ਕ੍ਰਮਵਾਰ 0.3 ਫ਼ੀਸਦੀ ਤੇ 0.2 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ, ਜਾਪਾਨ ਅਤੇ ਥਾਈਲੈਂਡ ਵਿਚ ਬਾਜ਼ਾਰ ਸੋਮਵਾਰ ਨੂੰ ਬੰਦ ਹਨ। ਭਾਰਤ ਵਿਚ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਨਿਵੇਸ਼ਕ ਚਿੰਤਤ ਹਨ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 227.35 ਅੰਕ ਯਾਨੀ 1.55 ਫ਼ੀਸਦੀ ਦੀ ਗਿਰਾਵਟ ਨਾਲ 14,433 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 322 ਅੰਕ ਯਾਨੀ 1.12 ਫ਼ੀਸਦੀ ਦੀ ਡਿੱਗ ਕੇ 28,400 'ਤੇ ਚੱਲ ਰਿਹਾ ਸੀ। ਉੱਥੇ ਹੀ, ਕੋਰੀਆ ਦਾ ਕੋਸਪੀ 10 ਅੰਕ ਯਾਨੀ 0.39 ਫੀਸਦੀ ਦੀ ਤੇਜ਼ੀ ਨਾਲ 3,160 'ਤੇ ਕਾਰੋਬਾਰ ਕਰ ਰਿਹਾ ਸੀ।


Sanjeev

Content Editor

Related News