ਓਮੀਕ੍ਰੋਨ ਦੇ ਵਧਦੇ ਮਾਮਲਿਆਂ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ, ਸੈਂਸੈਕਸ 850 ਤੋਂ ਵੱਧ ਅੰਕ ਡਿੱਗਿਆ
Monday, Dec 06, 2021 - 03:09 PM (IST)
ਮੁੰਬਈ - ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰੀ ਅਤੇ ਦੇਸ਼ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦਾ ਬਾਜ਼ਾਰ 'ਤੇ ਅਸਰ ਪੈ ਰਿਹਾ ਹੈ। ਕਮਜ਼ੋਰ ਸ਼ੁਰੂਆਤ ਤੋਂ ਬਾਅਦ, ਫਾਰਮਾ, ਆਟੋ, ਐਫਐਮਸੀਜੀ ਅਤੇ ਆਈਟੀ ਦੇ ਨਾਲ ਤੇਲ ਅਤੇ ਗੈਸ ਖੇਤਰਾਂ ਵਿੱਚ ਵਿਕਰੀ ਦੇ ਦਬਾਅ ਹੇਠ ਸੈਂਸੈਕਸ 854 ਅੰਕ ਡਿੱਗ ਕੇ 56,841 'ਤੇ ਆ ਗਿਆ। ਜਦਕਿ ਨਿਫਟੀ 244 ਅੰਕਾਂ ਤੋਂ ਜ਼ਿਆਦਾ ਫਿਸਲ ਗਿਆ। ਸ਼ੁਰੂਆਤੀ ਗਿਰਾਵਟ ਦੇ ਹੇਠਲੇ ਪੱਧਰ ਤੋਂ ਬਾਜ਼ਾਰ ਨੇ ਸੁਧਾਰ ਕੀਤਾ ਹੈ ਪਰ ਬਾਜ਼ਾਰ ਅਜੇ ਵੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਾਫੀ ਨੁਕਸਾਨ ਹੋਇਆ। ਉਨ੍ਹਾਂ ਦੀ ਕੁੱਲ ਜਾਇਦਾਦ 1.45 ਲੱਖ ਕਰੋੜ ਰੁਪਏ ਘਟੀ ਹੈ। ਸ਼ੁੱਕਰਵਾਰ ਨੂੰ ਬੀਐਸਈ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 2,61,02,082.32 ਕਰੋੜ ਰੁਪਏ ਸੀ, ਜੋ ਅੱਜ 1,45,519.23 ਕਰੋੜ ਰੁਪਏ ਘਟ ਕੇ 2,59,56,563.09 ਕਰੋੜ ਰੁਪਏ ਹੋ ਗਿਆ।
ਇਨਫੋਸਿਸ, ਟੀਸੀਐਸ, ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ ਘਾਟੇ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਵਧਦੇ ਡਰ ਕਾਰਨ ਬਾਜ਼ਾਰ ਕਮਜ਼ੋਰ ਰਿਹਾ। ਇਸ ਦੇ ਨਾਲ ਕਮਜ਼ੋਰ ਗਲੋਬਲ ਸੰਕੇਤਾਂ ਨੇ ਵੀ ਰੁਝਾਨ ਨੂੰ ਨਰਮ ਕੀਤਾ।
ਟਾਪ ਲੂਜ਼ਰਜ਼
ਦੁਪਹਿਰ ਦੇ ਕਾਰੋਬਾਰ 'ਚ ਸੈਂਸੈਕਸ 'ਚ ਸਭ ਤੋਂ ਜ਼ਿਆਦਾ ਨੁਕਸਾਨ ਬਜਾਜ ਫਿਨਸਰਵ ਨੂੰ ਹੋਇਆ। ਇਸ ਤੋਂ ਇਲਾਵਾ ਇੰਡਸਇੰਡ ਬੈਂਕ, ਐਚਸੀਐਲ ਟੈਕ, ਏਸ਼ੀਅਨ ਪੇਂਟਸ, ਪਾਵਰਗਰਿੱਡ ਨੂੰ ਵੀ ਘਾਟਾ ਪਿਆ।
ਟਾਪ ਗੇਨਰਜ਼
ਟਾਟਾ ਸਟੀਲ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ
ਇਹ ਕਾਰਕ ਮਾਰਕੀਟ 'ਤੇ ਹੋਣਗੇ ਹਾਵੀ
ਓਮੀਕ੍ਰੋਨ, ਆਰਬੀਆਈ ਦੀ ਮੁਦਰਾ ਸਮੀਖਿਆ ਅਤੇ ਮੈਕਰੋ-ਆਰਥਿਕ ਡੇਟਾ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਇਸ ਹਫਤੇ ਬਾਜ਼ਾਰਾਂ ਦੇ ਅਸਥਿਰਤਾ ਰਹਿਣ ਦੀ ਉਮੀਦ ਹੈ। ਓਮੀਕ੍ਰੋਨ ਨੂੰ ਲੈ ਕੇ ਕਾਫੀ ਖਬਰਾਂ ਆ ਰਹੀਆਂ ਹਨ, ਜਿਸ ਨਾਲ ਬਾਜ਼ਾਰ 'ਚ ਅਨਿਸ਼ਚਿਤਤਾ ਪੈਦਾ ਹੋ ਰਹੀ ਹੈ। ਘਰੇਲੂ ਮੋਰਚੇ 'ਤੇ, ਮੁਦਰਾ ਸਮੀਖਿਆ ਬੈਠਕ ਮਹੱਤਵਪੂਰਨ ਹੋਵੇਗੀ। ਕੇਂਦਰੀ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ਦੇ ਨਤੀਜੇ 8 ਦਸੰਬਰ ਨੂੰ ਸਾਹਮਣੇ ਆਉਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।