ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ ਜਾਰੀ : ਸੈਂਸੈਕਸ 580 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਦੇ ਹੋਇਆ ਬੰਦ

01/27/2022 4:28:09 PM

ਮੁੰਬਈ - ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਆਉਣਾ ਭਾਰਤੀ ਬਾਜ਼ਾਰ ਦਾ ਰੁਝਾਨ ਰਿਹਾ ਹੈ। ਪਿਛਲੇ ਕੁਝ ਕਾਰੋਬਾਰ ਦਿਨਾਂ ਵਿਚ ਸ਼ੇਅਰ ਬਾਜ਼ਾਰ ਦਿਨ ਭਰ ਗਿਰਾਵਟ 'ਚ ਕਾਰੋਬਾਰ ਕਰਦਾ ਆ ਰਿਹਾ ਹੈ ਅਤੇ ਇਸ ਰੁਝਾਨ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੇ ਕਾਰੋਬਾਰ ਦਿਨ 'ਚ ਵੀ ਇਹ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 581 ਅੰਕ ਡਿੱਗ ਕੇ 57,276 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਸੂਚਕ ਅੰਕ 125 ਅੰਕਾਂ ਦੀ ਗਿਰਾਵਟ ਨਾਲ 17,152 'ਤੇ ਬੰਦ ਹੋਇਆ।

ਅੱਜ ਮਾਰਕਿਟ ਕੈਪ 260.32 ਲੱਖ ਕਰੋੜ ਰੁਪਏ ਰਿਹਾ, ਜੋ ਮੰਗਲਵਾਰ ਨੂੰ 262.77 ਲੱਖ ਕਰੋੜ ਰੁਪਏ ਸੀ। ਸੈਂਸੈਕਸ 541 ਅੰਕ ਡਿੱਗ ਕੇ 57,317 'ਤੇ ਬੰਦ ਹੋਇਆ। ਇਹ ਇਸ ਦਾ ਉਪਰਲਾ ਪੱਧਰ ਸੀ, ਜਦੋਂ ਕਿ ਇਸ ਨੇ 56,439 ਦੇ ਹੇਠਲੇ ਪੱਧਰ ਨੂੰ ਬਣਾਇਆ। ਇਸਦੇ 30 ਸਟਾਕਾਂ ਵਿੱਚੋਂ, 9 ਲਾਭ ਵਿੱਚ ਸਨ ਜਦੋਂ ਕਿ 21 ਗਿਰਾਵਟ ਵਿੱਚ ਸਨ।

ਟਾਪ ਗੇਨਰਜ਼

ਐਕਸਿਸ ਬੈਂਕ, ਮਾਰੂਤੀ, ਕੋਟਕ ਬੈਂਕ, ਸਨ ਫਾਰਮਾ, ਇੰਡਸਇੰਡ ਬੈਂਕ, ਅਲਟਰਾਟੈੱਕ ਸੀਮੈਂਟ

ਇਸ ਤੋਂ ਪਹਿਲਾਂ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਮਾਰਚ ਤੋਂ ਵਿਆਜ ਦਰਾਂ ਵਧਾਉਣ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਪਿਆ। ਖੁੱਲ੍ਹਣ ਦੇ ਨਾਲ ਹੀ ਦੋਵਾਂ ਸੂਚਕਾਂਕ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 990 ਅੰਕ ਫਿਸਲ ਕੇ 56,868 ਦੇ ਪੱਧਰ 'ਤੇ ਖੁੱਲ੍ਹਿਆ, ਜਦਕਿ ਨਿਫਟੀ 291 ਦੀ ਗਿਰਾਵਟ ਨਾਲ 16,986 ਦੇ ਪੱਧਰ 'ਤੇ ਖੁੱਲ੍ਹਿਆ। ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ 1300 ਅੰਕਾਂ ਤੱਕ ਡਿੱਗ ਗਿਆ।


Harinder Kaur

Content Editor

Related News