ਸ਼ੇਅਰ ਬਾਜ਼ਾਰ 'ਚ ਗਿਰਾਵਟ: ਸੈਂਸੈਕਸ 282 ਅੰਕ ਟੁੱਟਿਆ ਤੇ ਨਿਫਟੀ 15789 ਦੇ ਪੱਧਰ 'ਤੇ ਖੁੱਲ੍ਹਿਆ
Thursday, Jun 17, 2021 - 10:36 AM (IST)
ਮੁੰਬਈ - ਕਮਜ਼ੋਰ ਗਲੋਬਲ ਰੁਝਾਨ ਕਾਰਨ ਸਟਾਕ ਮਾਰਕੀਟ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 282.82 ਅੰਕ ਭਾਵ 0.54 ਪ੍ਰਤੀਸ਼ਤ ਦੀ ਗਿਰਾਵਟ ਨਾਲ 52,219.16 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 89.30 ਅੰਕ ਭਾਵ 0.57% ਦੀ ਗਿਰਾਵਟ ਦੇ ਨਾਲ 15,678.20 'ਤੇ ਖੁੱਲ੍ਹਿਆ ਹੈ। ਅੱਜ 587 ਸ਼ੇਅਰਾਂ ਦੀ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 1160 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ 95 ਸ਼ੇਅਰ ਦੀਆਂ ਕੀਮਤਾਂ ਸਥਿਰ ਰਹੀਆਂ।
ਪਿਛਲੇ ਸੈਸ਼ਨ 'ਚ ਸੈਂਸੈਕਸ 271.07 ਅੰਕ ਭਾਵ 0.51 ਫੀਸਦੀ ਦੀ ਗਿਰਾਵਟ ਨਾਲ 52,501.98 ਦੇ ਪੱਧਰ 'ਤੇ ਅਤੇ ਨਿਫਟੀ 101.70 ਅੰਕ ਭਾਵ 0.64 ਫੀਸਦੀ ਦੀ ਗਿਰਾਵਟ ਨਾਲ 15,767.55 'ਤੇ ਬੰਦ ਹੋਇਆ ਸੀ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਨੇ ਬੁੱਧਵਾਰ ਨੂੰ ਕੁਲ ਆਧਾਰ 'ਤੇ 870.29 ਕਰੋੜ ਰੁਪਏ ਦੇ ਸ਼ੇਅਰ ਵੇਚੇ। ਅੰਤਰਰਾਸ਼ਟਰੀ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ 0.54% ਦੀ ਗਿਰਾਵਟ ਦੇ ਨਾਲ 73.99 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਟਾਪ ਗੇਨਰਜ਼
HCL ਟੇਕ, ਅਲਟਰਾਟੈਕ ਸੀਮੈਂਟ, ਟਾਈਟਨ, ਏਸ਼ੀਅਨ ਪੇਂਟਸ, ਟੀ.ਸੀ.ਐਸ. ,ਇੰਫੋਸਿਸ
ਟਾਪ ਲੂਜ਼ਰਜ਼
ਨੇਸਲ ਇੰਡੀਆ, ਆਈ.ਟੀ.ਸੀ., ਭਾਰਤੀ ਏਅਰਟੈਲ, ਓ.ਐਨ.ਜੀ.ਸੀ., ਇੰਡਸਇੰਡ ਬੈਂਕ, ਐਚ.ਡੀ.ਐਫ.ਸੀ. ਬੈਂਕ, ਐਸ.ਬੀ.ਆਈ., ਐਚ.ਡੀ.ਐਫ.ਸੀ., ਬਜਾਜ ਫਿਨਸਰ, ਐਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਮਾਰੂਤੀ, ਸਨ ਫਾਰਮਾ, ਐਕਸਿਸ ਬੈਂਕ
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।