ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ : ਸੈਂਸੈਕਸ 1000 ਅੰਕ ਟੁੱਟਿਆ ਤੇ ਨਿਫਟੀ 15400 ਦੇ ਪੱਧਰ ਤੋਂ ਹੇਠਾਂ ਬੰਦ

06/16/2022 3:58:25 PM

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਮਜ਼ਬੂਤ ​​ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ ਪਰ ਇਹ ਰਫ਼ਤਾਰ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿ ਸਕੀ ਅਤੇ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਆਖਰਕਾਰ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਬੰਦ ਹੋਏ। 30 ਸ਼ੇਅਰਾਂ ਵਾਲਾ ਬੰਬਈ ਸਟਾਕ ਐਕਸਚੇਂਜ 1045.60 ਅੰਕਾਂ ਦੇ ਨੁਕਸਾਨ ਨਾਲ 51,495.79 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 331.55 ਅੰਕ ਫਿਸਲ ਕੇ ਸਾਲ ਦੇ ਹੇਠਲੇ ਪੱਧਰ 15,360.60 ਅੰਕ 'ਤੇ ਬੰਦ ਹੋਇਆ।

ਨਿਫਟੀ ਕਾਰੋਬਾਰ ਦਰਮਿਆਨ 15,344 ਦੇ ਹੇਠਲੇ ਪੱਧਰ 'ਤੇ ਖਿਸਕ ਗਿਆ ਸੀ। ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ, ਬੀਐਸਈ ਸੈਂਸੈਕਸ 506 ਅੰਕ ਜਾਂ 0.96 ਫੀਸਦੀ ਵਧ ਕੇ 53,048 'ਤੇ, ਜਦੋਂ ਕਿ ਐਨਐਸਈ ਨਿਫਟੀ 142 ਅੰਕ ਜਾਂ 0.91 ਫੀਸਦੀ ਦੇ ਵਾਧੇ ਨਾਲ 15,835 'ਤੇ ਖੁੱਲ੍ਹਿਆ। ਬਜ਼ਾਰ ਖੁੱਲਣ ਦੇ ਸਮੇਂ ਕਰੀਬ 1437 ਸ਼ੇਅਰਾਂ 'ਚ ਵਾਧਾ ਅਤੇ 250 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।

ਇਸ ਤੋਂ ਪਹਿਲਾਂ ਵੀ ਲਗਾਤਾਰ ਚਾਰ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਬੁੱਧਵਾਰ ਨੂੰ ਆਖਰੀ ਵਪਾਰਕ ਸੈਸ਼ਨ ਵਿੱਚ ਮਾਮੂਲੀ ਵਾਧੇ ਦੇ ਨਾਲ ਖੁੱਲ੍ਹਣ ਤੋਂ ਬਾਅਦ, ਦੋਵੇਂ ਸੂਚਕਾਂਕ ਅੰਤ ਵਿੱਚ ਇੱਕ ਦਿਨ ਦੇ ਕਾਰੋਬਾਰ ਤੋਂ ਬਾਅਦ ਗਿਰਾਵਟ ਦੇ ਨਾਲ ਬੰਦ ਹੋਏ। BSE ਸੈਂਸੈਕਸ 152 ਅੰਕ ਡਿੱਗ ਕੇ 52,541 'ਤੇ ਬੰਦ ਹੋਇਆ, ਜਦੋਂ ਕਿ NSE ਨਿਫਟੀ 40 ਅੰਕ ਡਿੱਗ ਕੇ 15,692 'ਤੇ ਬੰਦ ਹੋਇਆ।

ਟਾਪ ਗੇਨਰਜ਼

ਨੈਸਲੇ ਇੰਡੀਆ

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ, ਆਈਟੀਸੀ, ਸਨ ਫਾਰਮਾ, ਡਾ. ਰੈੱਡੀ

 


Harinder Kaur

Content Editor

Related News