ਸ਼ੇਅਰ ਬਾਜ਼ਾਰ ਧੜਾਮ ਡਿੱਗਾ : ਸੈਂਸੈਕਸ 1,138 ਅੰਕ ਟੁੱਟਿਆ ਤੇ ਨਿਫਟੀ ਫਿਰ 16000 ਤੋਂ ਹੇਠਾਂ

Thursday, May 19, 2022 - 10:58 AM (IST)

ਮੁੰਬਈ - ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਵੀਰਵਾਰ ਨੂੰ ਖੁੱਲ੍ਹਦੇ ਹੀ ਭਾਰਤੀ ਸ਼ੇਅਰ ਬਾਜ਼ਾਰ ਹਫਤੇ ਦੇ ਚੌਥੇ ਦਿਨ ਧੜਾਮ ਡਿੱਗ ਗਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 1,138 ਅੰਕਾਂ ਦੀ ਗਿਰਾਵਟ ਨਾਲ 53,070 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 323 ਅੰਕ ਫਿਸਲ ਕੇ 15,917 'ਤੇ ਖੁੱਲ੍ਹਿਆ। ਅੱਜ ਸਭ ਤੋਂ ਵੱਡੀ ਗਿਰਾਵਟ ਮੈਟਲ ਅਤੇ ਆਈਟੀ ਦੇ ਸ਼ੇਅਰਾਂ ਵਿੱਚ ਹੋਈ।  BSE 'ਤੇ ਇਸ ਦੇ ਸ਼ੇਅਰ 8.9 ਰੁਪਏ ਜਾਂ 3.3% ਵਧ ਕੇ 274.4 ਹੋ ਗਏ।

ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 370 ਦੇ ਕਰੀਬ ਸ਼ੇਅਰ ਵਧੇ, 1629 ਸ਼ੇਅਰਾਂ 'ਚ ਗਿਰਾਵਟ ਅਤੇ 73 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਸ਼ੁਰੂਆਤੀ ਵਪਾਰ ਵਿੱਚ ਹੀ ਇਸ ਵੱਡੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਇੱਕ ਝਟਕੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਬੁੱਧਵਾਰ ਨੂੰ 2,55,77,445.81 ਕਰੋੜ ਰੁਪਏ ਸੀ, ਪਰ ਅੱਜ ਬਾਜ਼ਾਰ ਖੁੱਲ੍ਹਣ ਨਾਲ ਇਹ ਗਿਰਾਵਟ ਤੋਂ ਬਾਅਦ 2,50,96,555.12 ਕਰੋੜ ਰੁਪਏ 'ਤੇ ਆ ਗਿਆ। ਯਾਨੀ ਇਸ 'ਚ ਕਰੀਬ 4.80 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ।

ਇਹ ਵੀ ਪੜ੍ਹੋ : Twitter ਨੂੰ 44 ਅਰਬ ਡਾਲਰ ਤੋਂ ਘੱਟ ਕੀਮਤ 'ਚ  ਖ਼ਰੀਦਣਾ ਚਾਹੁੰਦੇ ਹਨ Elon Musk, ਸਪੈਮ ਬੋਟ 'ਤੇ ਵੀ ਕੀਤਾ ਅਪਡੇਟ

ਟਾਪ ਗੇਨਰਜ਼

ਆਈਟੀਸੀ

ਟਾਪ ਲੂਜ਼ਰਜ਼

ਟੈੱਕ ਮਹਿੰਦਰਾ, ਸਨ ਫਾਰਮਾ, ਭਾਰਤੀ ਏਅਰਟੈੱਲ, ਨੈਸਲੇ ਇੰਡੀਆ,ਇਨਫੋਸਿਸ, ਟਾਈਟਨ,ਬਜਾਜ ਫਾਈਨਾਂਸ, ਵਿਪਰੋ 

ਇਹ ਵੀ ਪੜ੍ਹੋ : ਰੂਸ ’ਚ ਆਪਣਾ ਕਾਰੋਬਾਰ ਵੇਚੇਗੀ McDonald's, ਹਾਲੇ ਕਰਮਚਾਰੀਆਂ ਨੂੰ ਭੁਗਤਾਨ ਜਾਰੀ ਰੱਖੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News