14 ਅੰਕ ਡਿੱਗ ਕੇ 31,000 ''ਤੇ ਬੰਦ ਹੋਇਆ ਸੈਂਸੈਕਸ, ਨਿਫਟੀ 9000 ਪਾਰ

Wednesday, Jun 21, 2017 - 04:28 PM (IST)

14 ਅੰਕ ਡਿੱਗ ਕੇ 31,000 ''ਤੇ ਬੰਦ ਹੋਇਆ ਸੈਂਸੈਕਸ, ਨਿਫਟੀ 9000 ਪਾਰ

ਨਵੀਂ ਦਿੱਲੀ—ਤੇਲ ਦੀ ਜ਼ਿਆਦਾ ਸਪਲਾਈ ਨਾਲ ਉਸ ਦੀਆਂ ਕੀਮਤਾਂ ਦੇ ਘੱਟ ਹੋਣ ਦੀਆਂ ਚਿੰਤਾਵਾਂ ਦੇ ਚੱਲਦੇ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ 'ਚ 63 ਅੰਕ ਟੁੱਟ ਕੇ ਖੁੱਲ੍ਹਿਆ ਹੈ। ਬਾਜ਼ਾਰ ਦਾ ਦਿਨ ਭਰ ਗਿਰਾਵਟ ਦੇ ਨਾਲ ਉਥਲ-ਪੁਥਲ ਦਾ ਮਾਹੌਲ ਰਿਹਾ। ਕਾਰੋਬਾਰ ਦੇ ਅੰਤ 'ਚ ਮੁੰਬਈ ਸ਼ੇਅਰਾਂ ਬਾਜ਼ਾਰ ਦਾ ਸੈਂਸੈਕਸ 13.89 ਅੰਕ ਡਿੱਗ ਕੇ 31,283.64 ਦੇ ਪੱਧਰ 'ਤੇ ਬੰਦ ਹੋਇਆ। ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 19.90 ਅੰਕ ਡਿੱਗ ਕੇ 9,633.60 ਦੇ ਪੱਧਰ 'ਤੇ ਬੰਦ ਹੋਇਆ। 30 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਬੀਐਸਈ ਸੈਂਸੈਕਸ 62.55 ਅੰਕ ਯਾਨੀ 0.19 ਫੀਸਦੀ ਡਿੱਗ ਕੇ 31,234.98 ਅੰਕ 'ਤੇ ਖੁੱਲ੍ਹਿਆ ਹੈ।
ਪਿਛਲੇ ਕਾਰੋਬਾਰ 'ਚ ਇਹ 14.04 ਅੰਕ ਟੁੱਟਿਆ ਸੀ। ਇਸ ਗਿਰਾਵਟ
ਦੇ ਪਿੱਛੇ ਮੁੱਖ ਕਾਰਨ ਸੂਚਨਾ ਪ੍ਰੌਦਯੋਗਿਕੀ ਕੰਪਨੀ, ਤੇਲ ਅਤੇ ਗੈਸ, ਟਿਕਾਊ ਉਪਭੋਗਤਾ ਸਮਾਨ, ਵਾਹਨ ਅਤੇ ਬੈਂਕਿੰਗ ਖੇਤਰ ਦੇ ਸ਼ੇਅਰਾਂ ਦਾ ਕਮਜ਼ੋਰ ਹੋਣਾ ਹੈ। ਇਸ ਤਰ੍ਹਾਂ ਐਨਐਸਈ ਨਿਫਟੀ 26 ਅੰਕ ਯਾਨੀ 0.28 ਫੀਸਦੀ ਡਿੱਗ 9,267.50 ਅੰਕ 'ਤੇ ਖੁੱਲ੍ਹਿਆ ਹੈ। 
ਬ੍ਰੋਕਰਾਂ ਮੁਤਾਬਕ ਇਸ ਦੇ ਪਿੱਛੇ ਇਕ ਹੋਰ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਕੀਮਤਾਂ 'ਚ ਕਮੀ ਆਉਣਾ ਹੈ। ਮਾਨਕ ਬ੍ਰੈਂਟ ਦੇ ਰੇਟ 45.85 ਡਾਲਰ ਪ੍ਰਤੀ ਬੈਰਲ ਤੱਕ ਆਉਣਾ ਹੈ। ਮਾਨਕ ਬ੍ਰੈਂਟ ਦੇ ਰੇਟ 45.85 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ ਜੋ ਪਿਛਲੇ ਸੱਤ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਇੰਨਾ ਹੇਠਲਾਂ ਪੱਧਰ ਪਿਛਲੇ ਸਾਲ 18 ਨਵੰਬਰ ਦੇ ਬਾਅਦ ਹੁਣ ਦੇਖਿਆ ਗਿਆ ਹੈ। ਇਸ ਦੇ ਇਲਾਵਾ ਰੁਪਿਆ ਦੇ ਕਮਜ਼ੋਰ ਰੁੱਖ ਦਾ ਅਸਰ ਵੀ ਸ਼ੇਅਰ ਬਾਜ਼ਾਰਾਂ 'ਤੇ ਪਿਆ ਹੈ।  


Related News