ਸੈਂਸੈਕਸ ਗਿਰਾਵਟ ਨਾਲ 50,336 'ਤੇ ਖੁੱਲ੍ਹਾ, ਨਿਫਟੀ ਦੀ ਸ਼ੁਰੂਆਤ ਹੋਈ ਸਪਾਟ
Wednesday, Mar 17, 2021 - 09:20 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਨਰਮੀ ਵਿਚਕਾਰ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਿਲੇ-ਜੁਲੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 27.14 ਅੰਕ ਯਾਨੀ 0.05 ਫ਼ੀਸਦੀ ਡਿੱਗ ਕੇ 50,336.82 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕਸ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 5.05 ਅੰਕ ਯਾਨੀ 0.03 ਫ਼ੀਸਦੀ ਦੀ ਤੇਜ਼ੀ ਨਾਲ 14,915.50 ਦੇ ਪੱਧਰ 'ਤੇ ਸਪਾਟ ਖੁੱਲ੍ਹਾ ਹੈ। ਉੱਥੇ ਹੀ, ਪ੍ਰਾਈਮਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਨਜ਼ਾਰਾ ਟੈਕਨਾਲੋਜੀਜ਼ ਅਤੇ ਸੂਰਯੋਦਯ ਸਮਾਲ ਫਾਈਨੈਂਸ ਬੈਂਕ ਦੇ ਆਈ. ਪੀ. ਓ. ਅੱਜ ਖੁੱਲ੍ਹਣਗੇ।
ਪਿਛਲੇ ਕਾਰੋਬਾਰੀ ਦਿਨ ਵੀ ਸੈਂਸੈਕਸ 31.12 ਅੰਕ ਡਿੱਗ ਕੇ 50,363.96 ਦੇ ਪੱਧਰ 'ਤੇ ਅਤੇ ਨਿਫਟੀ 19.05 ਅੰਕ ਦੀ ਗਿਰਾਵਟ ਨਾਲ 14,910.45 ਦੇ ਪੱਧਰ 'ਤੇ ਸਮਾਪਤ ਹੋਇਆ ਸੀ।
ਗਲੋਬਲ ਬਾਜ਼ਾਰ-
ਯੂ. ਐੱਸ. ਫੈਡਰਲ ਰਿਜ਼ਰਵ ਦੇ ਫ਼ੈਸਲੇ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਲਗਭਗ ਲਾਲ 'ਤੇ ਬੰਦ ਹੋਏ ਹਨ। ਡਾਓ ਜੋਂਸ 128 ਅੰਕ ਡਿੱਗ ਕੇ 32,825 'ਤੇ ਬੰਦ ਹੋਇਆ ਹੈ।
ਉੱਥੇ ਹੀ, ਜ਼ਿਆਦਾਤਰ ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਕਾਰੋਬਾਰ ਕਰ ਰਹੇ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 25 ਅੰਕ ਯਾਨੀ 0.08 ਫ਼ੀਸਦੀ ਮਾਮੂਲੀ ਤੇਜ਼ੀ ਨਾਲ ਕਾਰੋਬਾਰ ਦੇ ਸ਼ੁਰੂ ਵਿਚ ਤੇਜ਼ੀ ਰਿਹਾ। ਹਾਲਾਂਕਿ, ਚੀਨ ਦਾ ਬਾਜ਼ਾਰ ਸ਼ੰਘਾਈ 10 ਅੰਕ ਯਾਨੀ 0.3 ਫ਼ੀਸਦੀ, ਹਾਂਗਕਾਂਗ ਦਾ ਹੈਂਗਸੇਂਗ 7 ਅੰਕ ਯਾਨੀ 0.02 ਫ਼ੀਸਦੀ ਤੇ ਦੱਖਣੀ ਕੋਰੀਆ ਦਾ ਕੋਸਪੀ ਕਾਰੋਬਾਰ ਦੇ ਸ਼ੁਰੂ ਵਿਚ 0.9 ਫ਼ੀਸਦੀ ਦੀ ਗਿਰਾਵਟ ਵਿਚ ਸਨ। ਇਸ ਦੌਰਾਨ ਸਿੰਗਾਪੁਰ ਟ੍ਰੇਡਿਡ ਐੱਸ. ਜੀ. ਐਕਸ. ਨਿਫਟੀ 14,975 'ਤੇ ਲਗਭਗ ਸਪਾਟ ਚੱਲ ਰਿਹਾ ਸੀ।