ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 819 ਤੇ ਨਿਫਟੀ 250 ਅੰਕ ਦਾ ਵਾਧਾ ਲੈ ਕੇ ਹੋਏ ਬੰਦ

Friday, Aug 09, 2024 - 03:47 PM (IST)

ਸ਼ੇਅਰ ਬਾਜ਼ਾਰ ਗੁਲਜ਼ਾਰ : ਸੈਂਸੈਕਸ 819 ਤੇ ਨਿਫਟੀ 250 ਅੰਕ ਦਾ ਵਾਧਾ ਲੈ ਕੇ ਹੋਏ ਬੰਦ

ਮੁੰਬਈ - ਦੁਨੀਆ ਭਰ ਦੇ ਜ਼ਿਆਦਾਤਾਰ ਸ਼ੇਅਰ ਬਾਜ਼ਾਰਾਂ ਵਿਚ ਮਜ਼ਬੂਤ ਸੰਕੇਤਾਂ ਦਰਮਿਆਨ ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ 9 ਅਗਸਤ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਬੰਦ ਹੋਇਆ ਹੈ। ਅੱਜ 9 ਅਗਸਤ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 819 ਅੰਕਾਂ ਦੇ ਵਾਧੇ ਨਾਲ 79,705 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 250 ਅੰਕਾਂ ਦਾ ਵਾਧਾ ਹੋਇਆ, ਇਹ 24,367 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 ਵਧੇ ਅਤੇ 3 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 46 ਸ਼ੇਅਰ ਵਾਧੇ ਨਾਲ ਅਤੇ 4 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਟਾਪ ਗੇਨਰਜ਼

ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟੈੱਕ ਮਹਿੰਦਰਾ, ਜੇਐੱਸਡਬਲਯੂ ਸਟੀਲ, ਸਟੇਟ ਬੈਂਕ ਆਫ਼ ਇੰਡੀਆ

ਟਾਪ ਲੂਜ਼ਰਜ਼

ਸਨ ਫਾਰਮਾ, ਮਾਰੂਤੀ, ਕੋਟਕ ਬੈਂਕ

ਇੱਕ ਵਪਾਰਕ ਦਿਨ ਪਹਿਲਾਂ ਭਾਵ 8 ਅਗਸਤ 2024 ਨੂੰ, BSE 'ਤੇ ਸੂਚੀਬੱਧ ਸਾਰੇ ਸ਼ੇਅਰਾਂ ਦੀ ਕੁੱਲ ਮਾਰਕੀਟ ਕੈਪ 4,45,75,507.12 ਕਰੋੜ ਰੁਪਏ ਸੀ। ਅੱਜ ਯਾਨੀ 9 ਅਗਸਤ 2024 ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਹ 4,50,15,627.36 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਦੀ ਪੂੰਜੀ 4,40,120.24 ਕਰੋੜ ਰੁਪਏ ਵਧੀ ਹੈ।

ਨਿਵੇਸ਼ਕਾਂ ਦੀ ਦੌਲਤ 'ਚ 4.40 ਲੱਖ ਕਰੋੜ ਰੁਪਏ ਦਾ ਵਾਧਾ 

ਇੱਕ ਵਪਾਰਕ ਦਿਨ ਪਹਿਲਾਂ ਭਾਵ 8 ਅਗਸਤ 2024 ਨੂੰ, BSE 'ਤੇ ਸੂਚੀਬੱਧ ਸਾਰੇ ਸ਼ੇਅਰਾਂ ਦੀ ਕੁੱਲ ਮਾਰਕੀਟ ਕੈਪ 4,45,75,507.12 ਕਰੋੜ ਰੁਪਏ ਸੀ। ਅੱਜ ਯਾਨੀ 9 ਅਗਸਤ 2024 ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਹ 4,50,15,627.36 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਦੀ ਪੂੰਜੀ 4,40,120.24 ਕਰੋੜ ਰੁਪਏ ਵਧੀ ਹੈ।

ਇਹਨਾਂ ਸ਼ੇਅਰਾਂ ਵਿੱਚ ਵਾਧਾ

ਟੈੱਕ ਮਹਿੰਦਰਾ ਅਤੇ ਐਚਸੀਐਲ ਟੈਕ ਦੇ ਸ਼ੇਅਰਾਂ ਵਿੱਚ ਦੋ ਫੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਟੀਸੀਐਸ ਅਤੇ ਇੰਫੋਸਿਸ ਦੇ ਸ਼ੇਅਰ ਡੇਢ ਫੀਸਦੀ ਤੋਂ ਵੱਧ ਵਧ ਰਹੇ ਹਨ। ਵਿਪਰੋ ਦੇ ਸ਼ੇਅਰ 1.43 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਵੀ ਡੇਢ ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ। ਨਿਫਟੀ 'ਚ ਵਧਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਆਇਸ਼ਰ ਮੋਟਰਸ ਅਤੇ ਓਐੱਨਜੀਸੀ ਦੇ ਸ਼ੇਅਰਾਂ 'ਚ ਕਰੀਬ 4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਬੀ.ਪੀ.ਸੀ.ਐਲ., ਟਾਟਾ ਮੋਟਰਜ਼ ਅਤੇ ਟੇਕ ਮਹਿੰਦਰਾ ਦੇ ਸ਼ੇਅਰ ਢਾਈ ਫ਼ੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। 
 
author

Harinder Kaur

Content Editor

Related News