ਬਜਟ ਤੋਂ ਪਹਿਲਾਂ ਬਾਜ਼ਾਰ ''ਚ ਰੌਣਕ: ਸੈਂਸੈਕਸ 740 ਅੰਕ ਚੜ੍ਹਿਆ ਤੇ ਨਿਫਟੀ 23,500 ਦੇ ਉੱਪਰ ਬੰਦ
Friday, Jan 31, 2025 - 03:52 PM (IST)
ਮੁੰਬਈ — ਬਜਟ ਤੋਂ ਪਹਿਲਾਂ ਬਾਜ਼ਾਰ 'ਚ ਜ਼ਬਰਦਸਤ ਵਾਧਾ ਹੋਇਆ ਹੈ। ਸ਼ੁੱਕਰਵਾਰ ਦੇ ਸੈਸ਼ਨ 'ਚ ਜ਼ਬਰਦਸਤ ਗਤੀ ਦੇਖਣ ਨੂੰ ਮਿਲੀ। ਸੈਂਸੈਕਸ-ਨਿਫਟੀ 1 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ ਹਨ। ਅਤੇ ਇਸ ਦੇ ਨਾਲ ਹੀ ਫਰਵਰੀ ਦੀ ਲੜੀ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਈ ਹੈ। ਬਾਜ਼ਾਰ ਲਗਾਤਾਰ ਚੌਥੇ ਦਿਨ ਤੇਜ਼ੀ ਨਾਲ ਬੰਦ ਹੋਏ। ਸੈਂਸੈਕਸ 740.76 ਅੰਕ ਭਾਵ 0.97 ਫ਼ੀਸਦੀ ਵਧ ਕੇ 77,500.57 'ਤੇ ਬੰਦ ਹੋਇਆ ਹੈ । ਸੈਂਸੈਕਸ ਦੇ 25 ਸਟਾਕ ਵਾਧੇ ਨਾਲ ਅਤੇ 6 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ 258.90 ਅੰਕ ਭਾਵ 1.11 ਫ਼ੀਸਦੀ ਵਧ ਕੇ 23,508.40 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 44 ਸਟਾਕ ਵਾਧੇ ਨਾਲ ਅਤੇ 7 ਸਟਾਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਬੈਂਕ ਨਿਫਟੀ 275 ਅੰਕ ਵਧ ਕੇ 49,587 'ਤੇ ਬੰਦ ਹੋਇਆ ਹੈ।
ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦੇ ਨਿੱਕੇਈ 'ਚ 0.067 ਫੀਸਦੀ ਦਾ ਵਾਧਾ ਅਤੇ ਕੋਰੀਆ ਦੇ ਕੋਸਪੀ 'ਚ 1.49 ਫੀਸਦੀ ਦੀ ਗਿਰਾਵਟ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.062% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ 30 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 4,582.95 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 2,165.89 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
30 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.38 ਫੀਸਦੀ ਦੇ ਵਾਧੇ ਨਾਲ 44,882 'ਤੇ ਬੰਦ ਹੋਇਆ। S&P 500 ਇੰਡੈਕਸ 0.53% ਵਧ ਕੇ 6,071 'ਤੇ ਬੰਦ ਹੋਇਆ। ਨੈਸਡੈਕ ਇੰਡੈਕਸ 0.25% ਵਧਿਆ ਹੈ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 30 ਜਨਵਰੀ ਨੂੰ ਸੈਂਸੈਕਸ 226 ਅੰਕਾਂ ਦੇ ਵਾਧੇ ਨਾਲ 76,759 'ਤੇ ਬੰਦ ਹੋਇਆ ਸੀ। ਨਿਫਟੀ ਵੀ 86 ਅੰਕ ਵਧ ਕੇ 23,249 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 18 'ਚ ਤੇਜ਼ੀ ਅਤੇ 12 'ਚ ਗਿਰਾਵਟ ਦਰਜ ਕੀਤੀ ਗਈ। ਪਾਵਰ ਅਤੇ ਐੱਫਐੱਮਸੀਜੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਆਈਟੀ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।