ਸੈਂਸੈਕਸ 400 ਅੰਕ ਦੇ ਉਛਾਲ ਨਾਲ 50,700 ਤੋਂ ਪਾਰ, ਨਿਫਟੀ 15,000 ਤੋਂ ਉਪਰ

03/03/2021 9:22:31 AM

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਖ਼ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਚੰਗੀ ਮਜਬੂਤੀ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ ਕਾਰੋਬਾਰ ਦੀ ਸ਼ੁਰੂਆਤ ਵਿਚ 411.23 ਅੰਕ ਯਾਨੀ 0.82 ਫ਼ੀਸਦੀ ਦੀ ਤੇਜ਼ੀ ਨਾਲ 50,708.12 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਇਸ ਦੌਰਾਨ ਐੱਨ. ਐੱਸ. ਈ. ਦਾ ਨਿਫਟੀ 145 ਅੰਕ ਯਾਨੀ 0.9 ਫ਼ੀਸਦੀ ਦੇ ਉਛਾਲ ਨਾਲ 15,064.40 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਟਵਿਨ ਵਿਚ ਤੇਜ਼ੀ ਦਿਸ ਰਹੀ ਹੈ। ਐੱਚ. ਡੀ. ਐੱਫ. ਸੀ. ਲਿਮਟਿਡ ਲਗਭਗ 2 ਫ਼ੀਸਦੀ ਤੇਜ਼ੀ ਵਿਚ ਸੀ। ਐੱਸ. ਬੀ. ਆਈ., ਐੱਲ. ਐਂਡ ਟੀ. ਅਤੇ ਓ. ਐੱਨ. ਜੀ. ਸੀ. ਵਿਚ ਵੀ ਮਜਬੂਤੀ ਦਿਸੀ।

PunjabKesari

ਉੱਥੇ ਹੀ, ਕਾਰੋਬਾਰ ਦੇ ਸ਼ੁਰੂ ਵਿਚ ਬਜਾਜ ਆਟੋ, ਮਾਰੂਤੀ ਸੁਜ਼ੂਕੀ, ਐੱਮ. ਐਂਡ ਐੱਮ. ਅਤੇ ਟੀ. ਸੀ. ਐੱਸ. ਵਿਚ ਗਿਰਾਵਟ ਰਹੀ। ਸੈਂਸੈਕਸ ਦੇ 30 ਸ਼ੇਅਰਾਂ ਵਿਚ 26 ਹਰੇ ਨਿਸ਼ਾਨ 'ਤੇ ਖੁੱਲ੍ਹੇ। ਉੱਥੇ ਹੀ, ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਾਜ਼ਾਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਜਾਪਾਨ ਦਾ ਨਿੱਕੇਈ 0.2 ਫ਼ੀਸਦੀ, ਚੀਨ ਦਾ ਸ਼ੰਘਾਈ 1.3 ਫ਼ੀਸਦੀ, ਹਾਂਗਕਾਂਗ ਦਾ ਹੈਂਗਸੇਂਗ 1.6 ਫ਼ੀਸਦੀ ਅਤੇ ਦੱਖਣੀ ਕੋਰੀਆ ਦਾ ਕੋਸਪੀ 0.4 ਫ਼ੀਸਦੀ ਦੀ ਤੇਜ਼ੀ ਵਿਚ ਹਨ, ਜਦੋਂ ਕਿ ਅਮਰੀਕੀ ਬਾਜ਼ਾਰ ਗਿਰਾਵਟ ਵਿਚ ਬੰਦ ਹੋਏ ਹਨ।


Sanjeev

Content Editor

Related News