ਸੈਂਸੈਕਸ 200 ਅੰਕ ਧੜੰਮ, ਨਿਫਟੀ 11,350 ਤੋਂ ਹੇਠਾਂ ਪੁੱਜਾ

Thursday, May 09, 2019 - 09:18 AM (IST)

ਮੁੰਬਈ—  ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ।ਵੀਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 205.46 ਅੰਕ ਕਮਜ਼ੋਰ ਹੋ ਕੇ 37,583.67 'ਤੇ ਖੁੱਲ੍ਹਾ ਹੈ।ਬੀਤੇ ਦਿਨ ਸੈਂਸੈਕਸ 487.50 ਅੰਕ ਡਿੱਗ ਕੇ 37,789.13 'ਤੇ ਬੰਦ ਹੋਇਆ ਸੀ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 50.75 ਅੰਕ ਯਾਨੀ 0.45 ਫੀਸਦੀ ਦੀ ਗਿਰਾਵਟ 'ਚ 11,308.70 'ਤੇ ਖੁੱਲ੍ਹਾ ਹੈ।ਲਗਾਤਾਰ 7ਵੇਂ ਦਿਨ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਹਨ। ਪਿਛਲੇ 6 ਕਾਰੋਬਾਰੀ ਦਿਨਾਂ 'ਚ ਸੈਂਸੈਕਸ ਤਕਰੀਬਨ 1,278 ਅੰਕ ਡਿੱਗ ਚੁੱਕਾ ਹੈ। ਗਲੋਬਲ ਬਾਜ਼ਾਰਾਂ ਦੇ ਨਾਲ-ਨਾਲ ਰੁਪਏ 'ਚ ਕਮਜ਼ੋਰੀ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਨਿਵੇਸ਼ਕ ਸਾਵਧਾਨੀ ਦਾ ਰੁਖ਼ ਵਰਤ ਰਹੇ ਹਨ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 25 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 88 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.88 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.71 ਦੇ ਪੱਧਰ 'ਤੇ ਬੰਦ ਹੋਇਆ ਸੀ।
 

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਵਧਣ ਦੀ ਸੰਭਾਵਨਾ ਕਾਰਨ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਕਾਰੋਬਾਰ ਕਮਜ਼ੋਰ ਦੇਖਣ ਨੂੰ ਮਿਲਿਆ ਹੈ।ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.4 ਫੀਸਦੀ ਦੀ ਗਿਰਾਵਟ ਨਾਲ 2,855 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 478 ਅੰਕ ਦੀ ਗਿਰਾਵਟ 'ਚ 28,524 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 268 ਅੰਕ ਡਿੱਗਾ ਹੈ ਤੇ 21,334 'ਤੇ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 30 ਅੰਕ ਦੀ ਗਿਰਾਵਟ ਨਾਲ 11,374 ਦੇ ਪੱਧਰ 'ਤੇ ਹੈ।ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 1.2 ਫੀਸਦੀ ਡਿੱਗ ਕੇ 2,142 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਬੁੱਧਵਾਰ ਨੂੰ ਡਾਓ ਜੋਂਸ 2.24 ਅੰਕ ਦੀ ਮਜਬੂਤੀ ਨਾਲ 25,967 ਦੇ ਪੱਧਰ 'ਤੇ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.16 ਫੀਸਦੀ ਡਾਊਨ ਹੋ ਕੇ 2,879.42 'ਤੇ ਅਤੇ ਨੈਸਡੈਕ ਕੰਪੋਜ਼ਿਟ 0.26 ਫੀਸਦੀ ਡਿੱਗ ਕੇ 7,943.32 ਦੇ ਪੱਧਰ 'ਤੇ ਬੰਦ ਹੋਏ ਸਨ।


Related News