2023 ਤੋਂ ਵਿਕਣਗੇ ਸਿਰਫ ਇਲੈਕਟ੍ਰਿਕ ਤਿੰਨ ਪਹੀਆ ਵਾਹਨ

05/23/2019 4:50:14 PM

ਨਵੀਂ ਦਿੱਲੀ — ਪਾਲਸੀ ਕਮਿਸ਼ਨ ਦੇ ਸੀ.ਈ.ਓ. ਅਮਿਤਾਭ ਕਾਂਤ ਦੀ ਅਗਵਾਈ ਵਾਲੇ ਇਕ ਪੈਨਲ ਨੇ 31 ਮਾਰਚ 2023 ਤੋਂ ਚਰਣਬੱਧ ਤਰੀਕੇ ਨਾਲ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਥ੍ਰੀ-  ੍ਵਹੀਲਰਸ ਅਤੇ ਟੂ-  ੍ਵਹੀਲਰਸ ਨੂੰ ਅਪਣਾਉਣ ਦੀ ਸਿਫਾਰਸ਼ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਰਾਂਸਫਾਰਮੇਟਿਵ ਮੋਬਿਲਿਟੀ 'ਤੇ ਸਟੀਅਰਿੰਗ ਕਮੇਟੀ ਨੇ ਭਾਰਤ ਨੂੰ ਇਲੈਟ੍ਰਾਨਿਕ  ੍ਵਹੀਕਲਸ ਦਾ ਮੈਨੁਫੈਕਚਰਿੰਗ ਹਬ ਬਣਾਉਣ ਲਈ 31 ਮਾਰਚ 2023 ਤੋਂ ਭਾਰਤੀ ਸੜਕਾਂ 'ਤੇ ਇੰਟਰਨਲ ਕੰਬਸ਼ਨ ਇੰਜਣ(ICE) ਵਾਲੇ ਸਾਰੇ ਥ੍ਰੀ-੍ਵਹੀਲਰਸ ਅਤੇ 31 ਮਾਰਚ 2025 ਤੋਂ 150 ਸੀਸੀ ਤੋਂ ਘੱਟ ਸਮਰੱਥਾ ਵਾਲੇ ਸਾਰੇ ਟੂ-  ੍ਵਹੀਲਰਸ  'ਤੇ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਕਟ-ਆਫ ਡੇਟ ਸਰਕਾਰ ਵਲੋਂ ਜਾਰੀ ਕੀਤੀ ਜਾਣ ਵਾਲੀ ਇਕ ਵਿਆਪਕ ਸਕ੍ਰੈਪਿੰਗ ਪਾਲਿਸੀ ਅਤੇ ਪਾਲਯੂਟਰ-ਪੇਜ਼ ਮਾਡਲ 'ਤੇ ਨਿਰਭਰ ਕਰੇਗਾ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਵਿਕਣ ਵਾਲੇ 78 ਫੀਸਦੀ ਵਾਹਨ ਟੂ-  ੍ਵਹੀਲਰਸ ਅਤੇ ਥ੍ਰੀ-  ੍ਵਹੀਲਰਸ ਹੁੰਦੇ ਹਨ।

ਅਧਿਕਾਰੀਆਂ ਦੇ ਮੁਤਾਬਕ ਕਮੇਟੀ ਨੇ ਫੇਮ 2 ਯੋਜਨਾ ਦੇ ਤਹਿਤ ਇਲੈਕਟ੍ਰਾਨਿਕ ਥ੍ਰੀ-  ੍ਵਹੀਲਰਸ  ਲਈ ਸਬਸਿਡੀ ਨੂੰ ਦੁੱਗਣਾ ਕਰ 20,000 ਰੁਪਏ ਪ੍ਰਤੀ ਕਿਲੋਵਾਟਆਵਰ ਕਰਨ ਦਾ ਪ੍ਰਸਤਾਵ ਦਿੱਤਾ ਹੈ ਤਾਂ ਜੋ ਇਲੈਕਟ੍ਰਾਨਿਕ ਥ੍ਰੀ-  ੍ਵਹੀਲਰਸ  ਦੀਆਂ ਕੀਮਤਾਂ ਆਈ.ਸੀ.ਈ. ਥ੍ਰੀ-  ੍ਵਹੀਲਰਸ ਦੇ ਬਰਾਬਰ ਹੋ ਜਾਣ।
ਪਾਲਸੀ ਕਮਿਸ਼ਨ ਨੇ ਪਾਲਯੂਟਰ ਪੇਜ਼ ਸਿੱਧਾਂਤ ਦੇ ਤਹਿਤ ICE ੍ਵਹੀਕਲਸ 'ਤੇ ਇਕ ਡਿਊਟੀ ਲਗਾਉਣ ਦਾ ਸੁਝਾਅ ਦਿੱਤਾ ਹੈ ਅਤੇ ਇਸ ਵਿਚ ਜਮ੍ਹਾ ਹੋਣ ਵਾਲੀ ਰਕਮ ਦਾ ਇਸਤੇਮਾਲ ਇਲੈਕਟ੍ਰਾਨਿਕ ਵਾਹਨਾਂ, ਚਾਰਜਿੰਗ ਇਨਫਰਾਸਟਰੱਕਟਰ ਅਤੇ ਘੱਟ ਤੋਂ ਘੱਟ ਇਕ ਗੀਗਾਵਾਟ ਸਮਰੱਥਾ ਵਾਲੇ ਬੈਟਰੀ ਉਪਕਰਣ ਦੀ ਸਥਾਪਨਾ 'ਤੇ ਛੋਟ ਦੇਣ 'ਚ ਕੀਤਾ ਜਾਵੇਗਾ।


Related News