‘ਸੋਸ਼ਲ ਮੀਡੀਆ ’ਤੇ ਅਫਗਾਨਾਂ ਦੀ ਸੁਰੱਖਿਆ : ਫੇਸਬੁੱਕ ਨੇ ਐਪ ’ਤੇ ਕੁਝ ਆਪਸ਼ਨ ਅਸਥਾਈ ਤੌਰ ’ਤੇ ਕੀਤੇ ਬੰਦ

Sunday, Aug 22, 2021 - 11:31 AM (IST)

‘ਸੋਸ਼ਲ ਮੀਡੀਆ ’ਤੇ ਅਫਗਾਨਾਂ ਦੀ ਸੁਰੱਖਿਆ : ਫੇਸਬੁੱਕ ਨੇ ਐਪ ’ਤੇ ਕੁਝ ਆਪਸ਼ਨ ਅਸਥਾਈ ਤੌਰ ’ਤੇ ਕੀਤੇ ਬੰਦ

ਨਵੀਂ ਦਿੱਲੀ (ਇੰਟ.) – ਅਫਗਾਨਿਸਤਾਨ ’ਚ ਤਾਲਿਬਾਨ ਦੀ ਬੇਰਹਿਮੀ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਐਪ ਫੇਸਬੁੱਕ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਦੇ ਤਹਿਤ ਉੱਥੋਂ ਦੇ ਫੇਸਬੁੱਕ ਯੂਜ਼ਰਜ਼ ਕਿਸੇ ਦੂਜੇ ਅਕਾਊਂਟ ਦੀ ਫ੍ਰੈਂਡ ਲਿਸਟ ਨਹੀਂ ਦੇਖ ਸਕਣਗੇ। ਫੇਸਬੁੱਕ ਨੇ ਇਸ ਨੂੰ ਅਸਥਾਈ ਤੌਰ ’ਤੇ ਲਾਗੂ ਕੀਤਾ ਹੈ।

ਫੇਸਬੁੱਕ ਸਕਿਓਰਿਟੀ ਪਾਲਿਸੀ ਦੇ ਮੁਖੀ ਨਥਾਨੀਐੱਲ ਗਿਲਸ਼ਰ ਨੇ ਕਿਹਾ ਕਿ ਅਫਗਾਨਿਸਤਾਨ ’ਚ ਫੇਸਬੁੱਕ ’ਤੇ ਲੋਕਾਂ ਦੀ ਫ੍ਰੈਂਡ ਲਿਸਟ ਦੇਖਣ ਜਾਂ ਸਰਚ ਕਰਨ ਦੇ ਆਪਸ਼ਨ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਅਫਗਾਨ ਯੂਜ਼ਰਜ਼ ਨੂੰ ਤਾਲਿਬਾਨ ਨਾਲ ਸੰਭਾਵਿਤ ਅਟੈਕਟ ਤੋਂ ਬਚਾਉਣ ਦੀ ਕੋਸ਼ਿਸ਼ ਹੈ। ਗਿਲਸ਼ਰ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਇਕ ਹਫਤੇ ਦੀ ਸਖਤ ਮਿਹਨਤ ਤੋਂ ਬਾਅਦ ਫੇਸਬੁੱਕ ਨੇ ਅਫਗਾਨਿਸਤਾਨ ’ਚ ਲੋਕਾਂ ਲਈ ਵਨ-ਕਲਿਕ ਟੂਲ ਡਿਵੈੱਲਪ ਕੀਤਾ ਹੈ, ਜੋ ਉਨ੍ਹਾਂ ਨੂੰ ਆਪਣਾ ਅਕਾਊਂਟ ਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ। ਖਦਸ਼ਾ ਸੀ ਕਿ ਤਾਲਿਬਾਨ ਸੋਸ਼ਲ ਸਾਈਟਸ ਦੀ ਮਦਦ ਨਾਲ ਅਫਗਾਨੀ ਨਾਗਰਿਕਾਂ ਦੇ ਸੋਸ਼ਲ ਕਨੈਕਸ਼ਨ ਅਤੇ ਡਿਜੀਟਲ ਹਿਸਟਰੀ ਨੂੰ ਟ੍ਰੈਕ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਬੱਚਿਆਂ ਲਈ ਪਹਿਲੇ ਸਵਦੇਸ਼ੀ ਟੀਕੇ ਨੂੰ ਮਿਲੀ ਇਜਾਜ਼ਤ, ਜਾਣੋ ਵਿਸ਼ੇਸ਼ਤਾਵਾਂ

ਫੇਸਬੁੱਕ ਦੇ ਨਾਲ-ਨਾਲ ਇੰਸਟਾਗ੍ਰਾਮ, ਟਵਿਟਰ ਅਤੇ ਲਿੰਕਡਇਨ ਵਰਗੇ ਸੋਸ਼ਲ ਮੀਡੀਆ ਐਪ ਵੀ ਇਸ ਦਿਸ਼ਾ ’ਚ ਕਦਮ ਚੁੱਕ ਰਹੇ ਹਨ। ਇਸ ਦੇ ਤਹਿਤ ਸਾਰੀਆਂ ਕੰਪਨੀਆਂ ਤਾਲਿਬਾਨ ਤੋਂ ਬਚਾਅ ਲਈ ਅਫਗਾਨੀ ਯੂਜ਼ਰਜ਼ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸੁਰੱਖਿਅਤ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਕਈ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਗੱਲ ਕਹੀ ਸੀ। ਇਸ ’ਚ ਕਦਿਹਾ ਗਿਆ ਸੀ ਕਿ ਕੱਟੜਪੰਥੀ ਸੰਗਠਨ ਤਾਲਿਬਾਨ ਇਨ੍ਹਾਂ ਸਾਈਟਸ ਦੀ ਮਦਦ ਨਾਲ ਅਫਗਾਨੀ ਨਾਗਰਿਕਾਂ ਦੇ ਸੋਸ਼ਲ ਕਨੈਕਸ਼ਨ ਅਤੇ ਡਿਜੀਟਲ ਹਿਸਟਰੀ ਨੂੰ ਟ੍ਰੈਕ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਰਾਤ 9 ਵਜੇ ਤੋਂ 18 ਘੰਟਿਆਂ ਲਈ ਬੰਦ ਰਹਿਣਗੀਆਂ HDFC ਬੈਂਕ ਦੀਆਂ ਇਹ ਸੇਵਾਵਾਂ

ਸੋਸ਼ਲ ਮੀਡੀਆ ਕੰਪਨੀਆਂ ਨੇ ਕੀਤੀ ਯੂਜ਼ਰਜ਼ ਦੀ ਚਿੰਤਾ

ਫੇਸਬੁੱਕ ਨੇ ਆਪਣੇ ਯੂਜ਼ਰਜ਼ ਲਈ ‘ਵਨ ਕਲਿੱਕ ਟੂਲ’ ਲਾਂਚ ਕੀਤਾ। ਟੂਲ ਦਾ ਇਸਤੇਮਾਲ ਕਰਨ ਤੋਂ ਬਾਅਦ ਉਹ ਲੋਕ ਜੋ ਉਨ੍ਹਾਂ ਦੀ ਫ੍ਰੈਂਡ ਲਿਸਟ ’ਚ ਨਹੀਂ ਹੈ ਉਹ ਨਾ ਤਾਂ ਉਨ੍ਹਾਂ ਦੀ ਟਾਈਮਲਾਈਨ ਪੋਸਟ ਦੇਖ ਸਕਣਗੇ ਅਤੇ ਨਾਲ ਹੀ ਉਨ੍ਹਾਂ ਦੀ ਪ੍ਰੋਫਾਈਲ ਫੋਟੋ ਸ਼ੇਅਰ ਕਰ ਸਕਣਗੇ।

ਟਵਿਟਰ ਜਲਦੀ ਤੋਂ ਜਲਦੀ ਪੁਰਾਣੇ ਟਵੀਟਸ ਡਿਲੀਟ ਕਰਨ ’ਤੇ ਕੰਮ ਕਰ ਰਿਹਾ ਹੈ। ਇਸ ਲਈ ਕੰਪਨੀ ਇੰਟਰਨੈੱਟ ਆਰਕਾਈਵ ਦੀ ਮਦਦ ਲੈ ਰਹੀ ਹੈ। ਜੇ ਅਫਗਾਨ ਨਾਗਰਿਕ ਉਨ੍ਹਾਂ ਦੀ ਮਹੱਤਵਪੂਰਣ ਜਾਣਕਾਰੀ ਵਾਲੇ ਖਾਤਿਆਂ ਤੱਕ ਪਹੁੰਚ ਕਰਨ ’ਚ ਅਸਮਰੱਥ ਹਨ, ਤਾਂ ਕੰਪਨੀ ਇਨ੍ਹਾਂ ਖਾਤਿਆਂ ਨੂੰ ਅਸਥਾਈ ਤੌਰ ਤੇ ਬੰਦ ਕਰ ਸਕਦੀ ਹੈ। ਕੰਪਨੀ ਨੇ ਕਿਹਾ ਕਿ ਖਾਤਿਆਂ ਨੂੰ ਉਦੋਂ ਤੱਕ ਲਾਕ ਰੱਖਿਆ ਜਾਵੇਗਾ ਜਦੋਂ ਤੱਕ ਖਪਤਕਾਰ ਇਨ੍ਹਾਂ ਖਾਤਿਆਂ ਨੂੰ ਐਕਸੈੱਸ ਨਹੀਂ ਕਰਦੇ ਅਤੇ ਉਨ੍ਹਾਂ ਨਾਲ ਜੁੜੀ ਸਾਰੀ ਅਹਿਮ ਜਾਣਕਾਰੀ ਨੂੰ ਹਟਾ ਨਹੀਂ ਦਿੰਦੇ।

ਲਿੰਕਡਇਨ ਨੇ ਆਪਣੇ ਯੂਜ਼ਰਜ਼ ਦੇ ਕਨੈਕਸ਼ਨਾਂ ਨੂੰ ਹਾਈਡ ਦਿੱਤਾ ਹੈ। ਕੰਪਨੀ ਦੇ ਬੁਲਾਰੇ ਅਨੁਸਾਰ ਇਸ ਤੋਂ ਬਾਅਦ, ਹੋਰ ਖਪਤਕਾਰ ਹੁਣ ਸੋਸ਼ਲ ਮੀਡੀਆ ਸਾਈਟ ’ਤੇ ਇਨ੍ਹਾਂ ਜਾਣਕਾਰੀਆਂ ਨੂੰ ਅਕਸੈੱਸ ਨਹੀਂ ਕਰ ਸਕਣਗੇ। ਮਨੁੱਖੀ ਅਧਿਕਾਰ ਸੰਗਠਨਾਂ ਅਤੇ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਕੰਪਨੀਆਂ ਤੋਂ ਅਫਗਾਨੀ ਲੋਕਾਂ ਦੀਆਂ ਜਾਣਕਾਰੀਆਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਉਠਾਈ ਸੀ।

ਇਹ ਵੀ ਪੜ੍ਹੋ : ਅਮਰੀਕੀ ਕੰਪਨੀਆਂ ਭਾਰਤ ਦੇ ਇਸ ਸੂਬੇ 'ਚ ਕਰਨਗੀਆਂ ਕਰੋੜਾਂ ਦਾ ਨਿਵੇਸ਼, ਵਧਣਗੇ ਰੁਜ਼ਗਾਰ ਦੇ ਮੌਕੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News