ਅਮਰੀਕੀ ਸ਼ੇਅਰ ਬਾਜ਼ਾਰ ’ਚ ਚੀਨ ਨੂੰ ਦੂਜਾ ਝਟਕਾ , ਸਸਪੈਂਡ ਕੀਤਾ ‘ਦੀਦੀ’ ਦਾ ਐਪ
Monday, Jul 05, 2021 - 02:45 PM (IST)
ਬੀਜਿੰਗ(ਵਿਸ਼ੇਸ਼) - ਚੀਨ ਦੇ ਸਾਈਬਰ ਸਪੇਸ ਐਡਮਨਿਸਟਰੇਸ਼ਨ ਨੇ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਇਸ ਹਫ਼ਤੇ ਲਿਸਟ ਹੋਈ ਚੀਨ ਦੀ ਰਾਈਡਿੰਗ ਕੰਪਨੀ ‘ਦੀਦੀ’ ਦਾ ਮੋਬਾਇਲ ਐਪ ਸਸਪੈਂਡ ਕਰ ਦਿੱਤਾ ਹੈ। ਚੀਨ ਨੇ ਸ਼ੁੱਕਰਵਾਰ ਨੂੰ ਹੀ ਇਸ ਕੰਪਨੀ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਐਤਵਾਰ ਨੂੰ ਚੀਨ ਦੇ ਸਾਈਬਰ ਸਪੇਸ ਐਡਮਨਿਸਟਰੇਸ਼ਨ ਨੇ ‘ਦੀਦੀ’ ਦਾ ਐਪ ਸਸਪੈਂਡ ਕੀਤੇ ਜਾਣ ਦੀ ਸੂਚਨਾ ਦਿੱਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਐਡਮਨਿਸਟਰੇਸ਼ਨ ਨੇ ‘ਦੀਦੀ’ ਨੂੰ ਚੀਨ ਦੇ ਡਾਟਾ ਪ੍ਰੋਟੈਕਸ਼ਨ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ‘ਦੀਦੀ’ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਯੂਜ਼ਰਜ਼ ਦਾ ਡਾਟਾ ਇਕਠਾ ਕਰਨ ਦਾ ਦੋਸ਼ ਲੱਗਾ ਹੈ। ਦੀਦੀ ਚੁਕਸਿੰਗ ਦੀ ਬੁੱਧਵਾਰ ਰਾਤ ਨੂੰ ਅਮਰੀਕਾ ਦੇ ਸ਼ੇਅਰ ਬਾਜ਼ਾਰ ’ਚ ਸ਼ਾਨਦਾਰ ਲਿਸਟਿੰਗ ਹੋਈ ਸੀ ਅਤੇ ਇਹ ਸ਼ੇਅਰ ਲਿਸਟਿੰਗ ਤੋਂ ਬਾਅਦ 18 ਡਾਲਰ ਤੱਕ ਪਹੁੰਚ ਗਿਆ ਸੀ ਜਦੋਂ ਕਿ ਇਸ ਦਾ ਇਸ਼ੂ ਪ੍ਰਾਈਸ 14 ਡਾਲਰ ਸੀ। ਕੰਪਨੀ ਨੇ ਇਸ ਆਈ. ਪੀ. ਓ. ਦੇ ਜਰੀਏ ਅਮਰੀਕੀ ਬਾਜ਼ਾਰ ਤੋਂ 4.4 ਬਿਲੀਅਨ ਡਾਲਰ ਜੁਟਾਏ ਸਨ।
ਇਹ ਵੀ ਪੜ੍ਹੋ : ਯਾਤਰਾ ਨਾ ਕਰ ਸਕਣ 'ਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਤਬਦੀਲ ਕਰ ਸਕਦੇ ਹੋ ਰੇਲ ਟਿਕਟ, ਜਾਣੋ ਕਿਵੇਂ
ਚੀਨੀ ਸਾਈਬਰ ਸਪੇਸ ਐਡਮਨਿਸਟਰੇਸ਼ਨ ਦੇ ਹੁਕਮ ਤੋਂ ਬਾਅਦ ‘ਦੀਦੀ’ ਵੱਲੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਸ ਨੇ ਨਵੇਂ ਯੂਜ਼ਰਜ਼ ਦੀ ਰਜਿਸਟਰੇਸ਼ਨ ਬੰਦ ਕਰ ਦਿੱਤੀ ਹੈ ਅਤੇ ਉਹ ਐਪਲੀਕੇਸ਼ਨ ਸਟੋਰਸ ਤੋਂ ਆਪਣੇ ਐਪ ਹਟਾ ਰਿਹਾ ਹੈ ਅਤੇ ਕੰਪਨੀ ਚੀਨ ਦੇ ਡਾਟਾ ਪ੍ਰੋਟੈਕਸ਼ਨ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।
ਚੀਨ ’ਚ ਜਿਨ੍ਹਾਂ ਲੋਕਾਂ ਨੇ ‘ਦੀਦੀ’ ਦਾ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕੀਤਾ ਹੋਇਆ ਹੈ ਉਨ੍ਹਾਂ ਲਈ ਕੰਪਨੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਚੀਨ ’ਚ ਰੋਜ਼ਾਨਾ 2 ਕਰੋਡ਼ ਲੋਕ ਕੰਪਨੀ ਦਾ ਐਪ ਇਸਤੇਮਾਲ ਕਰ ਕੇ ਕਾਰ ਅਤੇ ਵਾਹਨ ਦੀ ਬੁਕਿੰਗ ਕਰਦੇ ਹਨ ਅਤੇ ਆਪਣੀ ਮੰਜਿਲ ਤੱਕ ਪਹੁੰਚਦੇ ਹਨ। ਚੀਨ ਵੱਲੋਂ ਸ਼ੁੱਕਰਵਾਰ ਨੂੰ ਕੰਪਨੀ ਦੀ ਜਾਂਚ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ’ਚ ਕੰਪਨੀ ਦਾ ਸ਼ੇਅਰ 10 ਫ਼ੀਸਦੀ ਤੱਕ ਡਿਗ ਗਿਆ ਸੀ ਪਰ ਬਾਅਦ ’ਚ ਸ਼ੇਅਰਾਂ ਕੀਮਤਾਂ ’ਚ ਸੁਧਾਰ ਤਾਂ ਹੋਇਆ ਪਰ ਫਿਰ ਵੀ ਇਹ 5.53 ਫ਼ੀਸਦੀ ਡਿੱਗ ਕੇ ਬੰਦ ਹੋਇਆ।
ਇਹ ਵੀ ਪੜ੍ਹੋ : ਮਾਨਸੂਨ ਦੀ ਸੁਸਤੀ ਨਾਲ ਖੇਤੀ ’ਤੇ ਸੰਕਟ, ਬਿਜਾਈ 15 ਫੀਸਦੀ ਪੱਛੜੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।