ਸਬੰਧਤ ਦਸਤਾਵੇਜ਼, ਪਛਾਣ ਤੋਂ ਬਿਨਾਂ ਸੇਬੀ ਸ਼ਿਕਾਇਤਾਂ ’ਤੇ ਨਹੀਂ ਕਰੇਗਾ ਕਾਰਵਾਈ

12/07/2019 9:40:03 AM

ਨਵੀਂ ਦਿੱਲੀ — ਬਾਜ਼ਾਰ ਰੈਗੂਲੇਟਰ ਸੇਬੀ ਹੁਣ ਠੋਸ ਆਧਾਰ ’ਤੇ ਕੀਤੀਆਂ ਗਈਆਂ ਸ਼ਿਕਾਇਤਾਂ ’ਤੇ ਹੀ ਨੋਟਿਸ ਲਵੇਗਾ। ਉਹ ਉਨ੍ਹਾਂ ਸ਼ਿਕਾਇਤਾਂ ’ਤੇ ਗੌਰ ਕਰੇਗਾ, ਜਿੱਥੇ ਨਿਵੇਸ਼ਕ ਨੇ ਆਪਣੀ ਪਛਾਣ ਦਾ ਖੁਲਾਸਾ ਕੀਤਾ ਹੈ ਅਤੇ ਦੋਸ਼ ਦੇ ਸਮਰਥਨ ’ਚ ਦਸਤਾਵੇਜ਼ ਨੱਥੀ ਕੀਤੇ ਹਨ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਕਿਹਾ ਕਿ ਉਹ ਉਨ੍ਹਾਂ ਸ਼ਿਕਾਇਤਾਂ ’ਤੇ ਗੌਰ ਨਹੀਂ ਕਰੇਗਾ, ਜਿੱਥੇ ਉਹ ਸ਼ਿਕਾਇਤਕਰਤਾਵਾਂ ਤੱਕ ਪਹੁੰਚ ਸਕਣ ’ਚ ਅਸਮਰਥ ਹੈ।

ਸੇਬੀ ਦਾ ਇਹ ਬਿਆਨ ਨਿੱਜੀ ਰੂਪ ਨਾਲ ਚਾਰੂਲ ਸਿੰਘ ਦੀਆਂ ਸ਼ਿਕਾਇਤਾਂ ਦੇ ਸੰਦਰਭ ’ਚ ਆਇਆ ਹੈ। ਉਨ੍ਹਾਂ ਬਾਜ਼ਾਰ ਬੁਨਿਆਦੀ ਢਾਂਚਾ ਸੰਸਥਾਨ (ਐੱਮ. ਆਈ. ਆਈ.) ਦੇ ਖਿਲਾਫ ਕਈ ਸ਼ਿਕਾਇਤਾਂ ਕੀਤੀਆਂ। ਉਨ੍ਹਾਂ ਕੁਝ ਮੁੱਦਿਆਂ ਨੂੰ ਲੈ ਕੇ ਗੰਭੀਰ ਦੋਸ਼ ਲਾਏ ਅਤੇ ਸੇਬੀ ਤੋਂ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ। ਰੈਗੂਲੇਟਰ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਬਿਨਾਂ ਕੋਈ ਜ਼ਰੂਰੀ ਦਸਤਾਵੇਜ਼ ਦੇ ਸ਼ਿਕਾਇਤ ਕੀਤੀ ਅਤੇ ਆਪਣੀ ਪਛਾਣ ਵੀ ਪ੍ਰਗਟ ਨਹੀਂ ਕੀਤੀ। ਬਿਆਨ ਮੁਤਾਬਕ ਸ਼ਿਕਾਇਤ ’ਚ ਜੋ ਨਾਂ ਦਿੱਤਾ ਗਿਆ ਸੀ, ਉਹ ਫਰਜ਼ੀ ਸੀ। ਇੰਨਾ ਹੀ ਨਹੀਂ, ਜੋ ਪਤਾ ਅਤੇ ਫੋਨ ਨੰਬਰ ਦਿੱਤਾ ਗਿਆ ਉਹ ਸੀ ਹੀ ਨਹੀਂ। ਈ-ਮੇਲ ਨਾਲ ਵੀ ਕੋਈ ਜਵਾਬ ਨਹੀਂ ਆਇਆ।


Related News