‘SEBI ਕਾਰਪੋਰੇਟ ਬਾਂਡ ਸੈਗਮੈਂਟ ਨੂੰ ਮਜ਼ਬੂਤ ਕਰਨ ਲਈ ‘ਬਾਜ਼ਾਰ ਨਿਰਮਾਤਾਵਾਂ’ ਦੀ ਨਿਯੁਕਤੀ ਕਰੇਗਾ’
Tuesday, Aug 10, 2021 - 05:52 PM (IST)
ਨਵੀਂ ਦਿੱਲੀ (ਭਾਸ਼ਾ) – ਕਾਰਪੋਰੇਟ ਬਾਂਡ ਸੈਗਮੈਂਟ ਨੂੰ ਵਿਕਸਿਤ ਅਤੇ ਮਜ਼ਬੂਤ ਕਰਨ ਲਈ ਭਾਰਤੀ ਸਕਿਓਰਿਟੀ ਅਤੇ ਰੈਗੂਲੇਟਰ ਬੋਰਡ (ਸੇਬੀ) ‘ਬਾਜ਼ਾਰ ਨਿਰਮਾਤਾਵਾਂ’ ਦੇ ਇਕ ਸਮੂਹ ਦੀ ਨਿਯੁਕਤੀ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਹ ਸੰਸਥਾਵਾਂ ਕਾਰਪੋਰੇਟ ਬਾਂਡ ਲਈ ਸੈਕੰਡਰੀ ਮਾਰਕੀਟ ’ਚ ਨਕਦੀ ਪੈਦਾ ਕਰਨ ਲਈ ਅਜਿਹੇ ਬਾਂਡ ਦੀ ਖਰੀਦ ਅਤੇ ਵਿਕਰੀ ਕੀਮਤ ਦਾ ਹਵਾਲਾ ਦਿੰਦੀਆਂ ਹਨ। ਇਸ ਦੇ ਨਾਲ ਹੀ ਰੈਗੂਲੇਟਰ ਕਾਰਪੋਰੇਟ ਬਾਂਡ ਖਰੀਦਣ ਲਈ ਬੈਕਸਟੈੱਪ ਸਹੂਲਤ ਸਥਾਪਿਤ ਕਰਨ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹੈ। ਸੇਬੀ ਨੇ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਕਿ ਉਹ ਕਾਰਪੋਰੇਟ ਬਾਂਡ ਦੇ ਡਾਟਾਬੇਸ ’ਚ ਸੁਧਾਰ ਕਰਨ ’ਤੇ ਵਿਚਾਰ ਵੀ ਕਰ ਰਿਹਾ ਹੈ। ਇਹ ਡਾਟਾਬੇਸ ਨਿਵੇਸ਼ਕਾਂ ਨੂੰ ਵਧੇਰੇ ਜਾਣਕਾਰੀ ਮੁਹੱਈਆ ਕਰਵਾਏਗਾ। ਰੈਗੂਲੇਟਰ ਨੇ ਹਾਲ ਹੀ ਦੇ ਦਿਨਾਂ ’ਚ ਸੈਕੰਡਰੀ ਮਾਰੀਕਟ ’ਚ ਨਕਦੀ ਦੀ ਸਹੂਲਤ ਲਈ ਕਈ ਉਪਾਅ ਕੀਤੇ ਹਨ।