SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ ''ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ

Wednesday, Feb 22, 2023 - 01:06 PM (IST)

ਨਵੀਂ ਦਿੱਲੀ—ਸ਼ੇਅਰਧਾਰਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਸੇਬੀ ਨੇ ਨਵੀਆਂ ਸੂਚੀਬੱਧ ਕੰਪਨੀਆਂ ਲਈ ਆਦੇਸ਼ ਜਾਰੀ ਕੀਤਾ ਹੈ। ਸੂਚੀਬੱਧ ਕੰਪਨੀਆਂ ਦੇ ਆਈ.ਬੀ.ਸੀ. 'ਚ ਜਾਣ 'ਤੇ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਬਜ਼ਾਰ 'ਚ ਨਵੀਆਂ ਸੂਚੀਬੱਧ ਕੰਪਨੀਆਂ ਦੇ ਖੁਲਾਸੇ 'ਚ ਤੇਜ਼ੀ ਲਿਆਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਨਾਲ ਹੀ ਕੰਪਨੀ ਦੀਆਂ ਉੱਚ ਪੱਧਰੀ ਅਸਾਮੀਆਂ ਨੂੰ 3 ਮਹੀਨਿਆਂ 'ਚ ਭਰਨ ਦੇ ਹੁਕਮ ਦਿੱਤੇ ਹਨ। ਜੇਕਰ ਕੰਪਨੀ ਦੇ ਟਾਪ ਲੈਵਲ ਦੇ ਅਹੁਦੇ ਖਾਲੀ ਹਨ ਤਾਂ ਉਨ੍ਹਾਂ ਨੂੰ ਹਰ ਹਾਲ 'ਚ 3 ਮਹੀਨਿਆਂ ਦੇ ਅੰਦਰ ਉਸ ਅਹੁਦੇ 'ਤੇ ਨਿਯੁਕਤੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਸੇਬੀ ਦੇ ਨਵੇਂ ਪ੍ਰਸਤਾਵ ਦੇ ਅਨੁਸਾਰ ਨਵੀਆਂ ਸੂਚੀਬੱਧ ਕੰਪਨੀਆਂ ਨੂੰ ਐੱਮ.ਡੀ., ਸੀ.ਈ.ਓ., ਸੀ.ਐੱਫ.ਓ. ਵਰਗੇ ਅਹੁਦਿਆਂ ਦੇ ਖਾਲੀ ਹੋਣ 'ਤੇ 3 ਮਹੀਨਿਆਂ ਦੇ ਅੰਦਰ ਭਰਨਾ ਹੋਵੇਗਾ। ਇਸ ਤੋਂ ਇਲਾਵਾ ਡਾਇਰੈਕਟਰ ਦੀ ਅਸਾਮੀ ਖਾਲੀ ਹੋਣ 'ਤੇ ਵੀ 3 ਮਹੀਨਿਆਂ 'ਚ ਭਰਨੀ ਪਵੇਗੀ। ਨਵੀਆਂ ਸੂਚੀਬੱਧ ਕੰਪਨੀਆਂ ਨੂੰ 3 ਮਹੀਨਿਆਂ 'ਚ ਅਨੁਪਾਲਨ ਅਧਿਕਾਰੀ ਦਾ ਅਹੁਦਾ ਭਰਨਾ ਹੋਵੇਗਾ।

ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਸੇਬੀ ਲਵੇਗੀ ਐਕਸ਼ਨ

ਸੂਚੀਬੱਧ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਲਈ ਐੱਮ.ਡੀ., ਸੀ.ਈ.ਓ ਦੇ ਡੀਮੈਟ ਖਾਤਿਆਂ ਨੂੰ ਫ੍ਰੀਜ਼ ਕੀਤਾ ਜਾ ਸਕਦਾ ਹੈ। ਸੇਬੀ ਨੇ ਨਵੀਆਂ ਸੂਚੀਬੱਧ ਕੰਪਨੀਆਂ 'ਤੇ ਆਪਣੇ ਪ੍ਰਸਤਾਵ 'ਤੇ ਸੁਝਾਅ ਵੀ ਮੰਗੇ ਹਨ। ਇਸ ਤੋਂ ਬਾਅਦ ਹੀ ਇਸ ਨੂੰ ਅੰਤਿਮ ਨਿਯਮ ਬਣਾਇਆ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News