Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੂੰ SEBI ਦਾ ਨੋਟਿਸ, ਕੰਪਨੀ ਦੇ ਸ਼ੇਅਰਾਂ ''ਚ ਭਾਰੀ ਗਿਰਾਵਟ

Monday, Aug 26, 2024 - 05:45 PM (IST)

ਮੁੰਬਈ - ਮਾਰਕੀਟ ਰੈਗੂਲੇਟਰ ਸੇਬੀ ਨੇ ਪੇਟੀਐਮ ਦੇ ਸੰਸਥਾਪਕ ਅਤੇ ਸੀਈਓ ਵਿਜੇ ਸ਼ੇਖਰ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਰਮਾ ਨੂੰ ਇਹ ਨੋਟਿਸ ਕੰਪਨੀ ਦੇ ਆਈਪੀਓ ਬਾਰੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ 'ਚ ਭੇਜਿਆ ਗਿਆ ਹੈ। ਸ਼ਰਮਾ ਦੇ ਨਾਲ ਉਨ੍ਹਾਂ ਨੂੰ ਵੀ ਨੋਟਿਸ ਮਿਲੇ ਹਨ ਜੋ ਆਈਪੀਓ ਦੇ ਸਮੇਂ ਕੰਪਨੀ ਦੇ ਬੋਰਡ 'ਚ ਸਨ। Paytm ਦੀ ਮੂਲ ਕੰਪਨੀ One97 Communications Limited ਦਾ ਆਈ.ਪੀ.ਓ. ਨਵੰਬਰ 2021 ਵਿਚ ਆਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਲਈ ਇਨਪੁੱਟ ਦਿੱਤਾ ਸੀ।

ਇਸ ਖ਼ਬਰ ਦੇ ਬਾਅਦ ਪੇਟੀਐੱਮ ਦਾ ਸ਼ੇਅਰ ਕਾਰੋਬਾਰ ਦੌਰਾਨ 9 ਫ਼ੀਸਦੀ ਦੀ ਗਿਰਾਵਟ ਦੇ ਨਾਲ 505.55 ਰੁਪਏ 'ਤੇ ਆ ਗਿਆ ਸੀ। ਹਾਲਾਂਕਿ ਬਾਅਦ ਵਿਚ ਇਸ ਵਿਚ ਕੁਝ ਸੁਧਾਰ ਹੋਇਆ ਅਤੇ ਇਹ 4.25 ਫ਼ੀਸਦੀ ਦੀ ਗਿਰਾਵਟ ਦੇ ਨਾਲ 530.95 ਰੁਪਏ 'ਤੇ ਬੰਦ ਹੋਇਆ। 

ਮੀਡੀਆ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸੇਬੀ ਦਾ ਨੋਟਿਸ ਇਸ ਗੱਲ 'ਤੇ ਕੇਂਦਰਿਤ ਸੀ ਕਿ ਸ਼ਰਮਾ ਨੂੰ ਕੰਪਨੀ ਦਾ ਪ੍ਰਮੋਟਰ ਐਲਾਨਿਆ ਜਾਣਾ ਚਾਹੀਦਾ ਸੀ ਅਤੇ ਸ਼ਰਮਾ ਦੇ ਦਾਅਵਿਆਂ ਦੀ ਪੁਸ਼ਟੀ ਕਰਨਾ ਬੋਰਡ ਦੇ ਮੈਂਬਰਾਂ ਦਾ ਫਰਜ਼ ਸੀ। ਸੇਬੀ ਨੇ ਇਸ ਦੇ ਆਈਪੀਓ ਦੇ ਤਿੰਨ ਸਾਲ ਬਾਅਦ ਪੇਟੀਐਮ ਵਿਰੁੱਧ ਕਾਰਵਾਈ ਕੀਤੀ ਹੈ। ਸੇਬੀ ਕੰਪਨੀ ਦੇ ਸ਼ੇਅਰਹੋਲਡਿੰਗ ਪੈਟਰਨ ਤੋਂ ਜਾਣੂ ਸੀ ਕਿਉਂਕਿ ਉਸਨੇ 2021 ਵਿੱਚ ਦਸਤਾਵੇਜ਼ ਦਾਇਰ ਕੀਤੇ ਸਨ।

ਪ੍ਰੌਕਸੀ ਸਲਾਹਕਾਰ ਫਰਮਾਂ ਨੇ ਇਸ ਬਾਰੇ ਸੇਬੀ ਨੂੰ ਚੇਤਾਵਨੀ ਵੀ ਦਿੱਤੀ ਸੀ ਪਰ ਸੇਬੀ ਨੇ ਪੇਟੀਐਮ ਪੇਮੈਂਟ ਬੈਂਕ ਮਾਮਲੇ ਤੋਂ ਬਾਅਦ ਹੀ ਕੰਪਨੀ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਪੇਟੀਐਮ ਦੇ ਸ਼ੇਅਰਾਂ ਦੀ ਇਸ਼ੂ ਕੀਮਤ 2150 ਰੁਪਏ ਸੀ ਪਰ ਇਹ ਕਦੇ ਵੀ ਉਸ ਦੇ ਨੇੜੇ ਨਹੀਂ ਪਹੁੰਚਿਆ।
 


Harinder Kaur

Content Editor

Related News