ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ 6 ਅਰਬ ਡਾਲਰ ਪੁੱਜਣ ਦਾ ਅੰਦਾਜ਼ਾ : ਡੀ. ਐੱਸ. ਸੀ. ਆਈ.

Friday, Dec 05, 2025 - 05:46 PM (IST)

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ 6 ਅਰਬ ਡਾਲਰ ਪੁੱਜਣ ਦਾ ਅੰਦਾਜ਼ਾ : ਡੀ. ਐੱਸ. ਸੀ. ਆਈ.

ਨਵੀਂ ਦਿੱਲੀ (ਭਾਸ਼ਾ) - ਭਾਰਤੀ ਡਾਟਾ ਸੁਰੱਖਿਆ ਪ੍ਰੀਸ਼ਦ (ਡੀ. ਐੱਸ. ਸੀ. ਆਈ.) ਨੇ ਕਿਹਾ ਕਿ ਦੇਸ਼ ਦੀਆਂ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦੇ ਮਾਲੀਏ ਦੇ 2026 ਤੱਕ ਕਰੀਬ 6 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ। ਆਈ. ਟੀ. ਉਦਯੋਗ ਬਾਡੀ ਨੈਸਕਾਮ ਦੀ ਡਾਟਾ ਸੁਰੱਖਿਆ ਇਕਾਈ ਦੇ ਅੰਦਾਜ਼ੇ ਅਨੁਸਾਰ ਭਾਰਤੀ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਨੇ 2025 ’ਚ 4.46 ਅਰਬ ਅਮਰੀਕੀ ਡਾਲਰ ਦਾ ਮਾਲੀਆ ਇਕੱਠਾ ਕੀਤਾ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਇਹ ਵੀ ਪੜ੍ਹੋ :     1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ

ਡੀ. ਐੱਸ. ਸੀ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨਾਇਕ ਗੋਡਸੇ ਨੇ ‘ਸਾਲਾਨਾ ਸੂਚਨਾ ਸੁਰੱਖਿਆ ਸਿਖਰ ਸੰਮੇਲਨ’ 2025 ’ਚ ਕਿਹਾ ਕਿ ਪਿਛਲੇ 5 ਸਾਲਾਂ ’ਚ ਇਸ ਖੇਤਰ ’ਚ 4 ਗੁਣਾ ਵਾਧਾ ਹੋਇਆ ਹੈ। 2025 ’ਚ ਇਸ ਸੈਕਟਰ ’ਚ ਸਾਲਾਨਾ ਆਧਾਰ ’ਤੇ 25 ਫੀਸਦੀ ਦਾ ਵਾਧਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਇਕ ਮਹੱਤਵਪੂਰਨ ਕਾਰਕ ਹੋਵੇਗਾ, ਜਿਸ ਦਾ ਇਸ ਸੈਕਟਰ ’ਤੇ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ :   ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News