ਸੇਬੀ ਨੇ 3 ਇਕਾਈਆਂ ''ਤੇ 10 ਸਾਲ ਲਈ ਲਾਈ ਰੋਕ
Thursday, Aug 24, 2017 - 12:53 AM (IST)
ਨਵੀਂ ਦਿੱਲੀ- ਬਾਜ਼ਾਰ ਰੈਗੂਲੇਟਰੀ ਸੇਬੀ ਨੇ ਗਣੇਸ਼ ਸਟਾਕਸ ਐਂਡ ਸ਼ੇਅਰਸ ਅਤੇ 2 ਇਕਾਈਆਂ ਨੂੰ 10 ਸਾਲ ਲਈ ਸਕਿਓਰਿਟੀਜ਼ ਬਾਜ਼ਾਰਾਂ ਤੋਂ ਪ੍ਰਤੀਬੰਧਿਤ ਕਰ ਦਿੱਤਾ ਹੈ। ਸੇਬੀ ਦਾ ਕਹਿਣਾ ਹੈ ਕਿ ਇਨ੍ਹਾਂ ਇਕਾਈਆਂ ਨੇ ਪੱਕੀ ਮਹੀਨਾਵਾਰ ਰਿਟਰਨ ਦਾ ਵਾਅਦਾ ਕਰਦੇ ਹੋਏ ਲੋਕਾਂ ਤੋਂ ਧੋਖਾਦੇਹੀ ਨਾਲ ਧਨ ਇਕੱਠਾ ਕੀਤਾ। ਇਨ੍ਹਾਂ ਇਕਾਈਆਂ ਨੂੰ ਕਿਹਾ ਗਿਆ ਹੈ ਕਿ ਉਹ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ 90 ਦਿਨ 'ਚ ਵਾਪਸ ਕਰ ਦੇਣ।
ਸੇਬੀ ਅਨੁਸਾਰ ਵੇਂਕਟੇਸ਼ਨ ਚੰਦਰਨ ਤੇ ਉਸਦੀ ਪਤਨੀ ਨੇ ਵਿਜਯਾ ਭਾਰਤੀ ਨੇ ਸ਼੍ਰੀ ਗਣੇਸ਼ ਸਟਾਕਸ ਐਂਡ ਸ਼ੇਅਰਸ ਦੇ ਨਾਂ 'ਤੇ ਲੋਕਾਂ ਤੋਂ ਧਨ ਇਕੱਠਾ ਕੀਤਾ। ਚੰਦਰਨ ਨੇ ਆਪਣੇ ਗਾਹਕਾਂ ਤੋਂ ਲਗਭਗ 4.36 ਕਰੋੜ ਰੁਪਏ ਜੁਟਾਏ ਅਤੇ ਦਾਅਵਾ ਹੈ ਕਿ ਉਸਨੇ ਕੁਝ ਨਿਵੇਸ਼ਕਾਂ ਨੂੰ 3.71 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਸੇਬੀ ਨੇ ਇਨ੍ਹਾਂ ਤਿੰਨਾਂ ਨੂੰ ਦਸ ਸਾਲ ਦੇ ਪੂੰਜੀ ਬਾਜ਼ਾਰਾਂ 'ਚ ਕਿਸੇ ਵੀ ਤਰ੍ਹਾਂ ਹਿੱਸਾ ਲੈਣ 'ਤੇ ਰੋਕ ਲਾ ਦਿੱਤੀ ਹੈ।
