ਫੋਰਟਿਸ ਹੈਲਥਕੇਅਰ ਮਾਮਲੇ ’ਚ ਸੇਬੀ ਨੇ 5 ਫਰਮਾਂ ਨੂੰ ਭੇਜਿਆ ਜੁਰਮਾਨਾ ਭਰਨ ਦਾ ਨੋਟਿਸ
Saturday, Jun 24, 2023 - 04:08 PM (IST)
ਨਵੀਂ ਦਿੱਲੀ (ਭਾਸ਼ਾ) - ਫੋਰਟਿਸ ਹੈਲਥਕੇਅਰ ਨਾਲ ਜੁਡ਼ੇ ਫੰਡ ਹੇਰਾ-ਫੇਰੀ ਅਤੇ ਇਸ ਨੂੰ ਲੁਕਾਉਣ ਲਈ ਗਲਤ ਿਬਆਨੀ ਕਰਨ ਦੇ ਮਾਮਲੇ ’ਚ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ 5 ਫਰਮਾਂ ਨੂੰ 15 ਦਿਨ ਦੇ ਅੰਦਰ 5.7 ਕਰੋਡ਼ ਰੁਪਏ ਚੁਕਾਉਣ ਦਾ ਨਿਰਦੇਸ਼ ਦਿੱਤਾ ਹੈ । ਬਾਜ਼ਾਰ ਰੈਗੂਲੇਟਰੀ ਨੇ ਤੈਅ ਸਮੇਂ ਅੰਦਰ ਜੁਰਮਾਨੇ ਦੀ ਰਾਸ਼ੀ ਨਾ ਚੁਕਾਉਣ ਉੱਤੇ ਫਰਮਾਂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਨੂੰ ਕੁਰਕ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : PM ਮੋਦੀ ਲਈ ਵ੍ਹਾਈਟ ਹਾਊਸ 'ਚ ਖ਼ਾਸ ਡਿਨਰ... ਸੁੰਦਰ ਪਿਚਾਈ-ਟਿਮ ਕੁੱਕ ਤੋਂ ਲੈ ਕੇ ਮੁਕੇਸ਼ ਅੰਬਾਨੀ ਹੋਏ ਸ਼ਾਮਿਲ
ਨੋਟਿਸ ਭੇਜੀਆਂ ਜਾਣ ਵਾਲੀਆਂ ਕੰਪਨੀਆਂ ਦੇ ਨਾਮ ਸੌਭਾਗਯ ਬਿਲਡਕਾਨ, ਜਾਲਟਨ ਪ੍ਰਾਪਰਟੀਜ਼, ਟਾਈਗਰ ਡਿਵੈੱਲਪਰਸ, ਟਾਰਸ ਬਿਲਡਕਾਨ ਅਤੇ ਰੋਜ਼ਸਟਾਰ ਮਾਰਕੀਟਿੰਗ ਹਨ। ਇਹ ਨੋਟਿਸ ਇਨ੍ਹਾਂ ਸਾਰੀਆਂ ਕੰਪਨੀਆਂ ਉੱਤੇ ਸੇਬੀ ਵੱਲੋਂ ਪਹਿਲਾਂ ਲਾਏ ਜੁਰਮਾਨੇ ਨੂੰ ਨਾ ਚੁਕਾਉਣ ਉੱਤੇ ਭੇਜਿਆ ਗਿਆ ਹੈ । ਕੰਪਨੀਆਂ ਉੱਤੇ ਸੇਬੀ ਨੇ ਮਈ, 2020 ’ਚ ਜੁਰਮਾਨਾ ਲਾਇਆ ਸੀ। ਵੀਰਵਾਰ ਨੂੰ ਜਾਰੀ ਨੋਟਿਸ ’ਚ ਸੇਬੀ ਨੇ ਇਨ੍ਹਾਂ ਇਕਾਈਆਂ ਨੂੰ 15 ਦਿਨ ’ਚ 5.7 ਕਰੋਡ਼ ਰੁਪਏ ਚੁਕਾਉਣ ਦਾ ਨਿਰਦੇਸ਼ ਦਿੱਤਾ। ਇਸ ’ਚ ਹਰਜ਼ਾਨੇ ਤੋਂ ਇਲਾਵਾ ਵਿਆਜ ਵੀ ਸ਼ਾਮਿਲ ਹੈ। ਇਸ ਰਾਸ਼ੀ ਨੂੰ ਜਮ੍ਹਾ ਨਾ ਕਰਨ ਉੱਤੇ ਸੇਬੀ ਕੰਪਨੀਆਂ ਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਕੇ ਉਨ੍ਹਾਂ ਦੀ ਨੀਲਾਮੀ ਕਰ ਕੇ ਰਾਸ਼ੀ ਦੀ ਵਸੂਲੀ ਕਰੇਗਾ। ਇਸ ਤੋਂ ਇਲਾਵਾ ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ। ਬਾਜ਼ਾਰ ਰੈਗੂਲੇਟਰੀ ਨੇ ਰਾਸ਼ੀ ਦੀ ਪੂਰਤੀ ਲਈ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਹਿਰਾਸਤ ’ਚ ਲੈਣ ਦਾ ਬਦਲ ਵੀ ਰੱਖਿਆ ਹੈ।
ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।