ਸੇਬੀ ਨੇ ਕਾਰਵੀ ਗਰੁੱਪ ਦੇ ਸਾਬਕਾ ਅਧਿਕਾਰੀਆਂ ਦੇ ਬੈਂਕ, ਡੀਮੈਟ ਖਾਤੇ ਅਟੈਚ ਕਰਨ ਦੇ ਦਿੱਤੇ ਨਿਰਦੇਸ਼

Saturday, Nov 18, 2023 - 01:04 PM (IST)

ਸੇਬੀ ਨੇ ਕਾਰਵੀ ਗਰੁੱਪ ਦੇ ਸਾਬਕਾ ਅਧਿਕਾਰੀਆਂ ਦੇ ਬੈਂਕ, ਡੀਮੈਟ ਖਾਤੇ ਅਟੈਚ ਕਰਨ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ : ਭਾਰਤੀ ਸਿਕਉਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਕਾਰਵੀ ਸਟਾਕ ਬ੍ਰੋਕਿੰਗ ਲਿਮਟਿਡ (ਕੇਐਸਬੀਐਲ) ਦੁਆਰਾ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਲਈ 1.80 ਕਰੋੜ ਰੁਪਏ ਦੀ ਵਸੂਲੀ ਲਈ ਸਮੂਹ ਦੇ ਤਿੰਨ ਸਾਬਕਾ ਕਾਰਜਕਾਰੀਆਂ ਦੇ ਬੈਂਕ ਅਤੇ ਡੀਮੈਟ ਖਾਤਿਆਂ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਸੇਬੀ ਨੇ ਤਿੰਨ ਅਟੈਚਮੈਂਟ ਆਦੇਸ਼ਾਂ ਵਿੱਚ ਕਿਹਾ ਕਿ KSBL ਦੇ ਸਾਬਕਾ ਉਪ-ਪ੍ਰਧਾਨ (ਵਿੱਤ ਅਤੇ ਖਾਤੇ) ਕ੍ਰਿਸ਼ਨਾ ਹਰੀ ਜੀ, KSBL ਦੇ ਸਾਬਕਾ ਅਨੁਪਾਲਨ ਅਧਿਕਾਰੀ ਸ਼੍ਰੀਕ੍ਰਿਸ਼ਨ ਗੁਰਜਾਦਾ ਤੇ KSBL ਦੇ ਜਨਰਲ ਮੈਨੇਜਰ ਬੈਕ ਆਫਿਸ ਓਪਰੇਸ਼ਨ ਸ਼੍ਰੀਨਿਵਾਸ ਰਾਜੂ ਖ਼ਿਲਾਫ਼ 1.80 ਕਰੋੜ ਰੁਪਏ ਦੀ ਵਸੂਲੀ ਕਾਰਵਾਈ ਵਿੱਚ ਵਿਆਜ, ਸਾਰੀਆਂ ਲਾਗਤਾਂ, ਫ਼ੀਸਾਂ ਤੇ ਖ਼ਰਚੇ ਸ਼ਾਮਲ ਹਨ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਮਾਰਕੀਟ ਰੈਗੂਲੇਟਰ ਨੇ ਆਪਣੇ ਨੋਟਿਸ ਵਿੱਚ ਸਾਰੇ ਬੈਂਕਾਂ, ਡਿਪਾਜ਼ਿਟਰੀਆਂ ਅਤੇ ਮਿਊਚਲ ਫੰਡਾਂ ਨਾਲ ਕ੍ਰਿਸ਼ਨਾ ਹਰੀ ਜੀ, ਸ੍ਰੀਕ੍ਰਿਸ਼ਨ ਗੁਰਜਾਦਾ ਅਤੇ ਸ੍ਰੀਨਿਵਾਸ ਰਾਜੂ ਦੇ ਖਾਤਿਆਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਨਿਕਾਸੀ ਦੀ ਇਜਾਜ਼ਤ ਨਾ ਦੇਣ ਲਈ ਕਿਹਾ। ਹਾਲਾਂਕਿ ਇਨ੍ਹਾਂ ਖਾਤਿਆਂ 'ਚ ਜਮ੍ਹਾ ਰਾਸ਼ੀ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਸੇਬੀ ਨੇ ਸਾਰੇ ਬੈਂਕਾਂ ਨੂੰ ਡਿਫਾਲਟਰਾਂ ਦੇ ਸਾਰੇ ਖਾਤਿਆਂ ਅਤੇ ਲਾਕਰਾਂ ਨੂੰ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ - ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ, ਅਸਮਾਨੀ ਪੁੱਜੇ ਹਵਾਈ ਕਿਰਾਏ

ਪਿਛਲੇ ਮਹੀਨੇ, ਸੇਬੀ ਨੇ ਕ੍ਰਿਸ਼ਨਾ ਹਰੀਜੀ, ਸ਼੍ਰੀਕ੍ਰਿਸ਼ਨ ਗੁਰਜਾਦਾ ਅਤੇ ਸ਼੍ਰੀਨਿਵਾਸ ਰਾਜੂ ਨੂੰ ਕਾਰਵੀ ਸਟਾਕ ਬ੍ਰੋਕਿੰਗ ਦੁਆਰਾ ਗਾਹਕਾਂ ਦੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਲਗਭਗ 1.8 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਮੰਗ ਨੋਟਿਸ ਭੇਜੇ ਸਨ। ਇਸ ਸਾਲ ਮਈ 'ਚ ਸੇਬੀ ਨੇ ਕ੍ਰਿਸ਼ਨ ਹਰੀ ਜੀ 'ਤੇ 1 ਕਰੋੜ ਰੁਪਏ, ਰਾਜੂ 'ਤੇ 40 ਲੱਖ ਰੁਪਏ ਅਤੇ ਗੁਰਜ਼ਾਦਾ 'ਤੇ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ।

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


author

rajwinder kaur

Content Editor

Related News