SEBI ਦੀ ਬੋਰਡ ਮੀਟਿੰਗ ਅੱਜ, ਲਏ ਗਏ ਕਈ ਅਹਿਮ ਫੈਸਲੇ

Thursday, Jun 21, 2018 - 05:26 PM (IST)

ਬਿਜ਼ਨਸ ਡੈਸਕ — ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਡਾਇਰੈਕਟਰਾਂ ਦੀ ਬੋਰਡ ਮੀਟਿੰਗ ਵਿਚ ਅੱਜ ਕਈ ਫੈਸਲੇ ਲਏ ਗਏ ਹਨ। ਸੇਬੀ ਦੇ ਚੇਅਰਮੈਨ ਅਜੈ ਤਿਆਗੀ ਦੀ ਪ੍ਰਧਾਨਗੀ ਵਾਲੀ ਬੈਠਕ ਵਿਚ ਸ਼ੇਅਰਾਂ ਦੀ ਬਾਇਕ-ਬੈਕ ਅਤੇ ਟੇਕਓਵਰ ਦੇ ਬਦਲਾਓ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਤਿਆਗੀ ਨੇ ਕਿਹਾ ਕਿ ਐੱਨ. ਐੱਸ.ਈ. ਨੇ ਲੋਕੇਸ਼ਨ ਮਾਮਲੇ 'ਚ ਵੱਖ-ਵੱਖ ਕੰਪਨੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari
2 ਦਿਨਾਂ ਵਿਚ ਦੱਸਣਾ ਹੋਵੇਗਾ ਆਈ.ਪੀ.ਓ. ਦਾ ਕੀਮਤ ਬੈਂਡ
ਆਈ. ਪੀ. ਓ. ਦੀ ਕੀਮਤ ਬੈਂਡ ਘੋਸ਼ਿਤ ਕਰਨ ਦੀ ਸਮਾਂ ਸੀਮਾ ਘਟਾ ਦਿੱਤੀ ਗਈ ਹੈ। ਕੀਮਤ ਬੈਂਡ ਘੋਸ਼ਿਤ ਕਰਨ ਦੀ ਸਮਾਂ ਸੀਮਾ ਨੂੰ 5 ਦਿਨ ਤੋਂ ਘਟਾ ਕੇ 2 ਦਿਨ ਕਰ ਦਿੱਤੀ ਗਈ ਹੈ। ਥਰਡ ਪਾਰਟੀ ਸੰਸਥਾ ਲਈ ਕੰਸਲਟੇਸ਼ਨ ਪੇਪਰ ਆਵੇਗਾ।  ਇਸ ਤੋਂ ਇਲਾਵਾ, ਐੱਫ.ਪੀ.ਆਈ., ਮਿਉਚੁਅਲ ਫੰਡ ਵਿਧੀ ਨੂੰ ਸਰਲ ਬਣਾਇਆ ਜਾਵੇਗਾ। ਤਿਆਗੀ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਵਿਰੁੱਧ ਦੋਸ਼ਾਂ ਬਾਰੇ ਸੇਬੀ ਨੂੰ ਬੈਂਕ ਤੋਂ ਅਜੇ ਤੱਕ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ।


Related News