ਸੇਬੀ ਨੇ ਇਨਸਾਈਡਰ ਟਰੇਡਿੰਗ ਮਾਮਲੇ ’ਚ ਵਾਕਹਾਰਟ ਦੇ ਸਾਬਕਾ ਕਾਰਜਕਾਰੀ ’ਤੇ ਲਾਈ ਰੋਕ
Wednesday, Jun 21, 2023 - 11:40 AM (IST)

ਨਵੀਂ ਦਿੱਲੀ–ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਵਾਕਹਾਰਟ ਲਿਮਟਿਡ ਦੇ ਸਾਬਕਾ ਕਾਰਜਕਾਰੀ ਯਤੇਂਦਰ ਕੁਮਾਰ ’ਤੇ ਸਕਿਓਰਿਟੀ ਬਾਜ਼ਾਰ ਤੋਂ 6 ਮਹੀਨਿਆਂ ਲਈ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਦੇ ਖਿਲਾਫ ਇਹ ਕਦਮ ਇਨਸਾਈਡਰ ਟਰੇਡਿੰਗ ਨਾਲ ਸਬੰਧਤ ਮਾਮਲੇ ’ਚ ਉਠਾਇਆ ਗਿਆ ਹੈ। ਇਸ ਦੇ ਨਾਲ ਹੀ ਰੈਗੂਲੇਟਰ ਨੇ ਕੁਮਾਰ ਨੂੰ ਇਨਸਾਈਡਰ ਟਰੇਡਿੰਗ ਨਿਯਮਾਂ ਦੀ ਉਲੰਘਣਾ ਕਰ ਕੇ ਬਚਾਈ ਗਈ 14 ਲੱਖ ਰੁਪਏ ਦੀ ਰਕਮ ਮੋੜਨ ਦਾ ਵੀ ਹੁਕਮ ਦਿੱਤਾ ਹੈ।
ਕੁਮਾਰ ’ਤੇ ਇਕ ਸਾਲ ਲਈ ਵਾਕਹਾਰਟ ਲਿਮ. ਦੀ ਸਕਿਓਰਿਟੀਜ਼ ਦੀ ਖਰੀਦੋ-ਫਰੋਖਤ ਅਤੇ ਕਿਸੇ ਤਰ੍ਹਾਂ ਦੇ ਹੋਰ ਸੌਦੇ ਦੀ ਵੀ ਰੋਕ ਰਹੇਗੀ। ਸੇਬੀ ਦੇ ਇਨਸਾਈਡਰ ਟਰੇਡਿੰਗ ਨਿਯਮਾਂ ਦੀ ਉਲੰਘਣਾ ਦਾ ਪਤਾ ਲਗਾਉਣ ਲਈ ਜਨਵਰੀ, 2012 ਤੋਂ ਅਗਸਤ 2023 ਦੀ ਮਿਆਦ ਲਈ ਕੰਪਨੀ ਦੇ ਸ਼ੇਅਰਾਂ ’ਚ ਕਾਰੋਬਾਰ ਦੀ ਜਾਂਚ ਕੀਤੀ ਸੀ।
ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ
ਰੈਗੂਲੇਟਰ ਨੇ ਸੋਮਵਾਰ ਨੂੰ ਆਪਣੇ 50 ਪੰਨਿਆਂ ਦੇ ਹੁਕਮ ’ਚ ਕਿਹਾ ਕਿ ਕੁਮਾਰ ਨੇ ਕੰਪਨੀ ਦੇ ਸ਼ੇਅਰਾਂ ’ਚ ਉਸ ਸਮੇਂ ਕਾਰੋਬਾਰ ਕੀਤਾ ਜਦ ਕਿ ਉਨ੍ਹਾਂ ਦੇ ਕੋਲ ਅਣਪ੍ਰਕਾਸ਼ਿਤ ਮੁੱਲ-ਸੰਵੇਦਨਸ਼ੀਲ ਜਾਣਕਾਰੀ (ਯੂ. ਐੱਸ. ਐੱਫ. ਡੀ. ਏ.) ਵਲੋਂ ਵਾਕਹਾਰਟ ਦੇ ਮਹਾਰਾਸ਼ਟਰ ਦੇ ਵਾਲੁਜ ਨਿਰਮਾਣ ਪਲਾਂਟ ਨੂੰ ਫਾਰਮ 483 ਜਾਰੀ ਕਰਨ ਨਾਲ ਸਬੰਧਤ ਸੀ। ਫਾਰਮ 483 ’ਚ ਐੱਫ. ਡੀ. ਏ. ਦੇ ਨਤੀਜਿਆਂ ਨੂੰ ਵਿਸਤਾਰ ਨਾਲ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਨੂੰ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਯੂ. ਐੱਸ. ਐੱਫ. ਡੀ. ਏ. ਨੂੰ ਪਲਾਂਟਾਂ ਦਾ ਨਿਰੀਖਣ ਪੂਰਾ ਹੋਮ ’ਤੇ ਕੁੱਝ ਇਤਰਾਜ਼ਯੋਗ ਮਿਲਦਾ ਹੈ। ਇਸ ਤਰ੍ਹਾਂ ਦਾ ਫਾਰਮ ਜਾਰੀ ਕਰਨ ਨੂੰ ਪ੍ਰਤੀਕੂਲ ਨਤੀਜਾ ਮੰਨਿਆ ਜਾਂਦਾ ਹੈ। ਆਦੇਸ਼ ਮੁਤਾਬਕ ਯੂ. ਐੱਸ. ਐੱਫ. ਡੀ. ਏ. ਨੇ 22 ਮਾਰਚ, 2013 ਨੂੰ ਵਾਕਹਾਰਟ ਨੂੰ ਫਾਰਮ 483 ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।