SBI ਦੀ ਆਨਲਾਈਨ ਬੈਂਕਿੰਗ ਸੇਵਾ ਹੋਈ ਠੱਪ, ਫ਼ਿਲਹਾਲ ਸਿਰਫ਼ ATM ਬਣਨਗੇ ਸਹਾਰਾ

Tuesday, Oct 13, 2020 - 01:29 PM (IST)

SBI ਦੀ ਆਨਲਾਈਨ ਬੈਂਕਿੰਗ ਸੇਵਾ ਹੋਈ ਠੱਪ,  ਫ਼ਿਲਹਾਲ ਸਿਰਫ਼ ATM ਬਣਨਗੇ ਸਹਾਰਾ

ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ (ਐਸਬੀਆਈ) ਦੀਆਂ ਆਨਲਾਈਨ ਬੈਂਕਿੰਗ ਸੇਵਾਵਾਂ ਠੱਪ ਹੋ ਗਈਆਂ ਹਨ। ਬੈਂਕ ਨੇ ਇੱਕ ਟਵੀਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਏ.ਟੀ.ਐਮ. ਅਤੇ ਪੀ.ਓ.ਐਸ. ਮਸ਼ੀਨਾਂ ਪ੍ਰਭਾਵਤ ਨਹੀਂ ਹੋਈਆਂ ਹਨ। ਬੈਂਕ ਨੇ ਟਵੀਟ ਵਿਚ ਲਿਖਿਆ ਹੈ ਕਿ ਅਸੀਂ ਆਪਣੇ ਗਾਹਕਾਂ ਨੂੰ ਸਾਡੇ ਨਾਲ ਬਣੇ ਰਹਿਣ ਦੀ ਬੇਨਤੀ ਕਰਦੇ ਹਾਂ। ਜਲਦੀ ਹੀ ਆਮ ਸੇਵਾ ਦੁਬਾਰਾ ਸ਼ੁਰੂ ਹੋ ਜਾਵੇਗੀ।

 

ਬੈਂਕ ਨੇ ਕਿਹਾ ਕਿ ਕੁਨੈਕਟੀਵਿਟੀ ਦੇ ਮੁੱਦੇ ਕਾਰਨ ਗਾਹਕਾਂ ਨੂੰ ਆਨਲਾਈਨ ਬੈਂਕਿੰਗ ਸੇਵਾਵਾਂ ਦੀ ਵਰਤੋਂ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਪਰ ਤੁਸੀਂ ਏ.ਟੀ.ਐਮ. ਤੋਂ ਪੈਸੇ ਕਢਵਾ ਸਕਦੇ ਹੋ ਅਤੇ ਕਾਰਡ ਨਾਲ ਖਰੀਦਦਾਰੀ ਕਰ ਸਕਦੇ ਹੋ। ਸਟੇਟ ਬੈਂਕ ਆਫ ਇੰਡੀਆ ਨੇ ਟਵੀਟ ਕਰਕੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਅਸੁਵਿਧਾ ਲਈ ਖੇਦ ਕਰਦੇ ਹਨ ਅਤੇ ਗਾਹਕਾਂ ਨੂੰ ਥੋੜ੍ਹਾ ਜਿਹਾ ਸਹਿਯੋਗ ਦੇਣ ਦੀ ਮੰਗ ਕਰਦੇ ਹਨ।

ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ, ਬੈਂਕ ਤੋਂ ਭੁੱਲ ਕੇ ਵੀ ਨਾ ਖਰੀਦੋ ਸੋਨੇ ਦੇ ਸਿੱਕੇ


author

Harinder Kaur

Content Editor

Related News