ਪ੍ਰਚੂਨ ਮਹਿੰਗਾਈ ਦੇ ਆਉਣ ਵਾਲੇ ਮਹੀਨਿਆਂ ''ਚ ਉੱਚ ਪੱਧਰ ''ਤੇ ਬਣੇ ਰਹਿਣ ਦਾ ਅਨੁਮਾਨ : ਐੱਸ. ਬੀ. ਆਈ.

07/17/2020 12:08:27 AM

ਨਵੀਂ ਦਿੱਲੀ–ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਦੀ ਇਕ ਰਿਪੋਰਟ ਮੁਤਾਬਕ ਮਜ਼ਦੂਰਾਂ ਦੀ ਕਮੀ ਕਾਰਣ ਸਪਲਾਈ ਪੱਖ ਦੀਆਂ ਰੁਕਾਵਟਾਂ ਦੇ ਨਾਲ ਹੀ ਵਿੱਤੀ ਘਾਟੇ ਅਤੇ ਬਾਹਰੀ ਕਾਰਣਾਂ ਕਾਰਣ ਦੇਸ਼ 'ਚ ਪ੍ਰਚੂਨ ਮਹਿੰਗਾਈ ਦੇ ਅਗਲੇ ਕੁਝ ਮਹੀਨਿਆਂ ਦੌਰਾਨ ਉੱਚ ਪੱਧਰ 'ਤੇ ਬਣੇ ਰਹਿਣ ਦਾ ਅਨੁਮਾਨ ਹੈ। ਐੱਸ.ਬੀ.ਆਈ. ਦੀ ਰਿਪੋਰਟ 'ਇਕੋਰੈਪ' 'ਚ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ (ਐੱਮ. ਓ. ਐੱਸ. ਪੀ. ਆਈ.) ਨੂੰ ਸੁਝਾਅ ਦਿੱਤਾ ਗਿਆ ਹੈ ਕਿ ਪ੍ਰਚੂਨ ਮੁਦਰਾ ਦੇ ਪਸਾਰੇ ਦੀ ਗਣਨਾ ਕਰਦੇ ਸਮੇਂ ਉਤਪਾਦਾਂ ਦੀਆਂ ਆਨਲਾਈਨ ਕੀਮਤਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇ ਕਿਉਂਕਿ ਕੋਵਿਡ-19 ਮਹਾਮਾਰੀ ਦੇ ਕਹਿਰ ਤੋਂ ਬਾਅਦ ਜ਼ਿਆਦਾਤਰ ਲੋਕ ਆਪਣੀਆਂ ਲੋੜਾਂ ਲਈ ਆਨਲਾਈਨ ਸਟੋਰ 'ਤੇ ਭਰੋਸਾ ਕਰ ਰਹੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਐੱਮ. ਓ. ਐੱਸ. ਪੀ. ਆਈ. ਨੇ ਸੇਵਾਵਾਂ ਸਮੇਤ ਗੈਰ-ਪ੍ਰਸੰਗਿਕ ਵਸਤਾਂ ਨੂੰ ਸ਼ਾਮਲ ਕਰਦੇ ਹੋਏ ਪ੍ਰਚੂਨ ਮੁਦਰਾ ਦੇ ਪਸਾਰ ਨੂੰ ਘੱਟ ਕਰ ਕੇ ਮੁਲਾਂਕਣ ਕੀਤਾ ਅਤੇ ਇਸ ਤੱਥ ਨੂੰ ਧਿਆਨ 'ਚ ਨਹੀਂ ਲਿਆ ਕਿ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਕਾਰਣ ਉਨ੍ਹਾਂ ਦੀ ਖਪਤ ਬਹੁਤ ਘੱਟ ਹੋ ਗਈ ਹੈ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ) ਦੇ ਅੰਕੜਿਆਂ ਮੁਤਾਬਕ ਜੂਨ 'ਚ ਪ੍ਰਚੂਨ ਮੁਦਰਾ ਦਾ ਪਸਾਰ 6.09 ਫੀਸਦੀ ਸੀ। ਰਿਪੋਰਟ 'ਚ ਕਿਹਾ ਗਿਆ ਕਿ ਸਾਡੇ ਨਵੇਂ ਭਾਰਅੰਸ਼ ਦੇ ਆਧਾਰ 'ਤੇ ਐੱਸ. ਬੀ. ਆਈ. ਦੀ ਗਣਨਾ 'ਚ ਮੁਦਰਾ ਦੇ ਪਸਾਰ ਦੇ ਅੰਕੜੇ ਅਸਲ ਮੁਦਰਾ ਦੇ ਪਸਾਰ ਦੇ ਮੁਕਾਬਲੇ ਬਹੁਤ ਵੱਧ ਹਨ।

ਰਿਪੋਰਟ 'ਚ ਅੱਗੇ ਕਿਹਾ ਗਿਆ ਕਿ ਸਾਡੀ ਜੂਨ 2020 ਦਾ ਮੁਦਰਾ ਦਾ ਪਸਾਰ 6.98 ਫੀਸਦੀ ਹੈ ਜੋ ਐੱਨ. ਐੱਸ. ਓ. ਦੇ ਅੰਕੜਿਆਂ ਤੋਂ 0.9 ਫੀਸਦੀ ਵੱਧ ਹੈ। ਜੇ ਐੱਨ. ਐੱਸ. ਓ. ਨੇ ਆਨਲਾਈਨ ਕੀਮਤਾਂ ਨੂੰ ਧਿਆਨ 'ਚ ਰੱਖਿਆ ਹੁੰਦਾ, ਸੀ. ਪੀ. ਆਈ. ਮੁਦਰਾ ਦੇ ਪਸਾਰ 'ਤੇ 0.10 ਤਕੋਂ 0.15 ਫੀਸਦੀ ਤੱਕ ਅਸਰ ਪੈਂਦਾ।


Karan Kumar

Content Editor

Related News