ਦਿਨੇਸ਼ ਕੁਮਾਰ ਖਾਰਾ ਹੋਣਗੇ ਭਾਰਤੀ ਸਟੇਟ ਬੈਂਕ ਦੇ ਨਵੇਂ ਚੇਅਰਮੈਨ

Saturday, Aug 29, 2020 - 01:51 PM (IST)

ਦਿਨੇਸ਼ ਕੁਮਾਰ ਖਾਰਾ ਹੋਣਗੇ ਭਾਰਤੀ ਸਟੇਟ ਬੈਂਕ ਦੇ ਨਵੇਂ ਚੇਅਰਮੈਨ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਸਭ ਤੋਂ ਸੀਨੀਅਰ ਮੈਨੇਜਿੰਗ ਡਾਇਰੈਕਟਰ ਦਿਨੇਸ਼ ਕੁਮਾਰ ਖਾਰਾ ਬੈਂਕ ਦੇ ਨਵੇਂ ਚੇਅਰਮੈਨ ਹੋਣਗੇ।

ਬੈਂਕ ਬੋਰਡ ਬਿਊਰੋ (ਬੀ. ਬੀ. ਬੀ.) ਨੇ ਐੱਸ. ਬੀ. ਆਈ. ਚੇਅਰਮੈਨ ਦੇ ਅਹੁਦੇ ਲਈ ਖਾਰਾ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਖਾਰਾ ਐੱਸ. ਬੀ. ਆਈ. ਦੇ ਮੌਜੂਦਾ ਚੇਅਰਮੈਨ ਰਜਨੀਸ਼ ਕੁਮਾਰ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਤਿੰਨ ਸਾਲਾ ਕਾਰਜਕਾਲ 7 ਅਕਤੂਬਰ ਨੂੰ ਪੂਰਾ ਹੋ ਰਿਹਾ ਹੈ।

ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਚੋਟੀ ਦੇ ਅਧਿਕਾਰੀਆਂ ਦੀ ਚੋਣ ਕਰਨ ਵਾਲੇ ਬੈਂਕ ਬੋਰਡ ਬਿਊਰੋ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਐੱਸ. ਬੀ. ਆਈ. ਦੇ ਚਾਰ ਪ੍ਰਬੰਧ ਨਿਰਦੇਸ਼ਕਾਂ ਦੀ ਇੰਟਰਵਿਊ ਲਈ ਸੀ।

ਬੀ. ਬੀ. ਬੀ. ਨੇ ਇਕ ਬਿਆਨ 'ਚ ਕਿਹਾ, “ਉਨ੍ਹਾਂ ਦੇ ਪ੍ਰਦਰਸ਼ਨ ਅਤੇ ਕੁੱਲ ਤਜ਼ਰਬੇ ਦੇ ਆਧਾਰ 'ਤੇ, ਬਿਊਰੋ ਖਾਲੀ ਹੋਣ ਜਾ ਰਹੇ ਐੱਸ. ਬੀ. ਆਈ. ਚੇਅਰਮੈਨ ਦੇ ਅਹੁਦੇ ਲਈ ਦਿਨੇਸ਼ ਕੁਮਾਰ ਖਾਰਾ ਦੇ ਨਾਮ ਦੀ ਸਿਫਾਰਸ਼ ਕਰਦਾ ਹੈ।'' ਇਸ ਤੋਂ ਇਲਾਵਾ ਸੀ ਸ੍ਰੀਨਿਵਾਸੁਲੂ ਸ਼ੈੱਟੀ ਇਸ ਅਹੁਦੇ ਲਈ ਰਾਖਵੇਂ ਉਮੀਦਵਾਰਾਂ ਦੀ ਸੂਚੀ 'ਚ ਸ਼ਾਮਲ ਹੋਣਗੇ।


author

Sanjeev

Content Editor

Related News